ਰਣਬੀਰ ਕਪੂਰ ਆਪਣੇ ਪਿਤਾ ਰਿਸ਼ੀ ਕਪੂਰ ਦੀ ਆਖਰੀ ਫਿਲਮ ਨੂੰ ਲੈ ਕੇ ਭਾਵੁਕ ਹੋ ਗਏ
ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ (Rishi Kapoor) ਜੋ ਕਿ ਲਾਕਡਾਊਨ ਦੌਰਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ । ਉਨ੍ਹਾਂ ਦੀ ਆਖਰੀ ਫ਼ਿਲਮ ‘ਸ਼ਰਮਾ ਜੀ ਨਮਕੀਨ’ (Sharma Ji Namkeen) ਹੈ । ਪਰ ਜਦੋਂ ਇਸ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਇਸੇ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਅਦਾਕਾਰ ਦਾ ਦਿਹਾਂਤ ਹੋ ਗਿਆ । ਅਜਿਹੇ ‘ਚ ਇਸ ਫ਼ਿਲਮ ‘ਚ ਉਨ੍ਹਾਂ ਦਾ ਕਿਰਦਾਰ ਅਧੂਰਾ ਰਹਿ ਗਿਆ ਸੀ ।ਜਿਸ ਨੂੰ ਅਦਾਕਾਰ ਪਰੇਸ਼ ਰਾਵਲ ਨੇ ਪੂਰਾ ਕੀਤਾ ਹੈ । ਜਿਸ ਤੋਂ ਬਾਅਦ ਇਸ ਫ਼ਿਲਮ ਦਾ ਪ੍ਰਚਾਰ ਉਨ੍ਹਾਂ ਦੇ ਬੇਟੇ ਰਣਬੀਰ ਕਪੂਰ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ ।
image From google
ਹੋਰ ਪੜ੍ਹੋ : ਨੀਤੂ ਕਪੂਰ ਅਤੇ ਰਿਸ਼ੀ ਕਪੂਰ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਨੂੰ ਕੀਤਾ ਯਾਦ
ਇਸ ਦੇ ਨਾਲ ਹੀ ਰਣਬੀਰ ਕਪੂਰ ਨੇ ਇੱਕ ਟਵੀਟ ਵੀ ਫ਼ਿਲਮ ਨੂੰ ਲੈ ਕੇ ਕੀਤਾ ਹੈ । ਇਸ ਵੀਡੀਓ ਨੂੰ ਅਮੇਜ਼ਨ ਪ੍ਰਾਈਮ ਵੀਡੀਓ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਰਣਬੀਰ ਕਪੂਰ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਉਹ ਪਿਤਾ ਰਿਸ਼ੀ ਕਪੂਰ ਅਤੇ ਫਿਲਮ ਸ਼ਰਮਾਜੀ ਨਮਕੀਨ ਬਾਰੇ ਗੱਲ ਕਰਦਾ ਨਜ਼ਰ ਆ ਰਿਹਾ ਹੈ।
ਰਣਬੀਰ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਫ਼ਿਲਮ ‘ਸ਼ਮਸ਼ੇਰਾ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਜਾਰੀ ਕੀਤਾ ਗਿਆ ਸੀ । ਜਿਸ ‘ਚ ਸੰਜੇ ਦੱਤ, ਦੀਪਿਕਾ ਪਾਦੂਕੋਣ ਵੀ ਨਜ਼ਰ ਆਏ ਸਨ । ਰਿਸ਼ੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਅੱਜ ਵੀ ਬਿਹਤਰੀਨ ਅਦਾਕਾਰੀ ਦੇ ਲਈ ਉਨ੍ਹਾਂ ਨੂੰ ਪ੍ਰਸ਼ੰਸਕ ਯਾਦ ਕਰਦੇ ਹਨ ।
we can’t put in words what we want to share, but 2 legends playing a single role is so rare ? #SharmajiNamkeenOnPrime, trailer out tomorrow@chintskap @SirPareshRawal @thisisnothitesh @excelmovies @MacguffinP pic.twitter.com/gHcWGfFIPG
— amazon prime video IN (@PrimeVideoIN) March 16, 2022