ਰਣਬੀਰ ਕਪੂਰ ਨੇ ਜਦੋਂ ਪਹਿਲੀ ਵਾਰ ਆਪਣੀ ਬੇਟੀ ਨੂੰ ਲਿਆ ਗੋਦ 'ਚ, ਤਾਂ ਹੋਏ ਭਾਵੁਕ

written by Lajwinder kaur | November 08, 2022 02:17pm

Alia Bhatt news: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਹਨ। ਅਦਾਕਾਰਾ ਨੇ 6 ਨਵੰਬਰ ਨੂੰ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਸੀ। ਰਣਬੀਰ-ਆਲੀਆ ਦੀ ਬੇਟੀ ਦੀਆਂ ਤਸਵੀਰਾਂ ਨੂੰ ਦੇਖਣ ਲਈ ਜਿੱਥੇ ਪ੍ਰਸ਼ੰਸਕ ਬੇਤਾਬ ਹਨ, ਉੱਥੇ ਹੀ ਦੂਜੇ ਪਾਸੇ ਪਹਿਲੀ ਵਾਰ ਬੇਟੀ ਨੂੰ ਗੋਦ ਲੈਣ 'ਤੇ ਪਾਪਾ ਰਣਬੀਰ ਕਪੂਰ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ ਰਣਬੀਰ ਕਪੂਰ ਨੇ ਜਦੋਂ ਆਪਣੀ ਬੱਚੀ ਦੀ ਪਹਿਲੀ ਝਲਕ ਦੇਖ ਕੇ ਆਪਣੇ ਹੰਝੂ ਨਹੀਂ ਰੋਕ ਸਕੇ।

ਹੋਰ ਪੜ੍ਹੋ : ਭੈਣ ਸਬਾ ਦੀ ਵਿਦਾਈ 'ਤੇ ਫੁੱਟ-ਫੁੱਟ ਰੋਏ ਭਰਾ ਸ਼ੋਏਬ ਇਬਰਾਹਿਮ ਤੇ ਭਾਬੀ ਦੀਪਿਕਾ ਕੱਕੜ, ਦੇਖੋ ਤਸਵੀਰਾਂ

alia bhatt daughter name image source: instagram

ਦੱਸਿਆ ਜਾ ਰਿਹਾ ਹੈ ਕਿ ਜਦੋਂ ਰਣਬੀਰ ਕਪੂਰ ਨੇ ਪਹਿਲੀ ਵਾਰ ਆਪਣੀ ਛੋਟੀ ਰਾਜਕੁਮਾਰੀ ਨੂੰ ਦੇਖਿਆ ਅਤੇ ਆਪਣੀ ਗੋਦ ਵਿੱਚ ਉਠਾਇਆ ਤਾਂ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਰਣਬੀਰ ਕਪੂਰ ਕਾਫੀ ਭਾਵੁਕ ਹੋ ਗਏ ਅਤੇ ਜਦੋਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਰੋਂਦੇ ਦੇਖਿਆ ਤਾਂ ਉਹ ਵੀ ਆਪਣੇ ਆਪ ਨੂੰ ਰੋਣ ਤੋਂ ਰੋਕ ਨਹੀਂ ਸਕੇ। ਇਹ ਪਲ ਆਲੀਆ ਭੱਟ ਦੇ ਸਭ ਤੋਂ ਭਾਵੁਕ ਪਲਾਂ ਵਿੱਚੋਂ ਇੱਕ ਸੀ।

alia bhatt become mummy image source: instagram

ਤੁਹਾਨੂੰ ਦੱਸ ਦੇਈਏ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਮੁਲਾਕਾਤ ਫਿਲਮ 'ਬ੍ਰਹਮਾਸਤਰ' ਦੇ ਸੈੱਟ 'ਤੇ ਹੋਈ ਸੀ। ਇਹ ਫ਼ਿਲਮ ਬਾਕਸ ਆਫਿਸ 'ਤੇ ਬਲਾਕਬਸਟਰ ਹਿੱਟ ਸਾਬਤ ਹੋਈ ਹੈ ਅਤੇ ਹਾਲ ਹੀ 'ਚ OTT ਪਲੇਟਫਾਰਮ 'ਤੇ ਵੀ ਰਿਲੀਜ਼ ਹੋਈ ਹੈ। ਫ਼ਿਲਮ ਦੀ ਸ਼ੂਟਿੰਗ ਦੌਰਾਨ ਆਲੀਆ-ਰਣਬੀਰ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਦੋਵਾਂ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ।

alia baby girl image source: instagram

You may also like