ਆਲਿਆ ਭੱਟ ਨਾਲ ਵਿਆਹ ਕਰਵਾਉਣ ਮਗਰੋਂ ਮੁੜ ਕੰਮ 'ਤੇ ਪਰਤੇ ਰਣਬੀਰ ਕਪੂਰ, ਵੇਖੋ ਤਸਵੀਰਾਂ

written by Pushp Raj | April 18, 2022

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਆਲਿਆ ਭੱਟ ਦੋਵੇਂ ਹੀ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਦੋਹਾਂ ਦੇ ਵਿਆਹ ਤੋਂ ਬਾਅਦ ਇਸ ਨਵੇਂ ਵਿਆਹੇ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀਆਂ ਹਨ। ਆਲਿਆ ਨਾਲ ਵਿਆਹ ਕਰਵਾਉਣ ਮਗਰੋਂ ਰਣਬੀਰ ਕਪੂਰ ਮੁੜ ਆਪਣੇ ਅਗਲੇ ਪ੍ਰੋਜੈਕਟਸ ਨੂੰ ਪੂਰਾ ਕਰਨ ਵਿੱਚ ਲੱਗ ਗਏ ਹਨ।

ਰਣਬੀਰ ਕਪੂਰ ਕੰਮ 'ਤੇ ਵਾਪਸ ਆ ਗਏ ਹਨ। ਆਲਿਆ ਭੱਟ ਨਾਲ ਵਿਆਹ ਦੇ ਤਿੰਨ ਦਿਨ ਬਾਅਦ ਰਣਬੀਰ ਨੂੰ ਆਪਣੇ ਕੰਮ 'ਤੇ ਵਾਪਸ ਆਉਂਦੇ ਦੇਖਿਆ ਗਿਆ। ਪਾਪਰਾਜ਼ੀ ਨੇ ਉਸ ਦੀਆਂ ਤਸਵੀਰਾਂ ਕਲਿੱਕ ਕਰਨ ਲਈ ਕਾਹਲੀ ਕੀਤੀ ਅਤੇ ਉਸ ਨੂੰ ਆਪਣੀ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ 'ਤੇ ਸ਼ੁਭਕਾਮਨਾਵਾਂ ਦਿੱਤੀਆਂ।

ਰਣਬੀਰ ਕਪੂਰ ਨੂੰ ਮੁੰਬਈ ਦੇ ਅੰਧੇਰੀ ਇਲਾਕੇ ਵਿੱਚ ਕਾਰ ਚੋਂ ਬਾਹਰ ਨਿਕਲਦੇ ਸਮੇਂ ਸਪਾਟ ਕੀਤਾ ਗਿਆ। ਇਸ ਦੌਰਾਨ ਰਣਬੀਰ ਕਪੂਰ ਨੇ ਬਲੈਕ ਕੈਪ ਅਤੇ ਮਾਸਕ ਨਾਲ ਖ਼ੁਦ ਨੂੰ ਕਵਰ ਕੀਤਾ ਸੀ। ਇਸ ਤੋਂ ਇਲਾਵਾ ਉਹ ਨੀਲੇ ਰੰਗ ਦੀ ਸ਼ਰਟ ਤੇ ਬੇਜ ਪੈਂਟ ਵਿੱਚ ਬੇਹੱਦ ਹੈਂਡਸਮ ਨਜ਼ਰ ਆਏ।


ਮੀਡੀਆ ਵਾਲਿਆਂ ਨੇ ਰਣਬੀਰ ਨੂੰ 'ਸ਼ਾਦੀ ਮੁਬਾਰਕ' ਕਿਹਾ ਤੇ ਉਨ੍ਹਾਂ ਦੇ ਵਿਆਹੁਤਾ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਰਣਬੀਰ ਨੇ ਪਾਪਰਾਜ਼ੀ ਨੂੰ ਥੰਬਸ-ਅੱਪ ਦਿੱਤਾ ਪਰ ਕੁਝ ਨਹੀਂ ਕਿਹਾ। ਉਹ ਸਿੱਧਾ ਇੱਕ ਇਮਾਰਤ ਦੇ ਅੰਦਰ ਚਲੇ ਗਏ।

ਹੋਰ ਪੜ੍ਹੋ : ਆਲਿਆ ਭੱਟ ਨੇ ਵਿਆਹ ਤੋਂ ਪਹਿਲਾਂ ਦੀਆਂ ਮਨਮੋਹਕ ਤਸਵੀਰਾਂ ਕੀਤੀਆਂ ਸਾਂਝੀਆਂ, ਹੱਥ ਵਿੱਚ ਪਿਤਾ ਦੀ ਤਸਵੀਰ ਲੈ ਨਜ਼ਰ ਆਏ ਰਣਬੀਰ ਕਪੂਰ

ਰਣਬੀਰ ਅਤੇ ਆਲਿਆ ਵਿਆਹ ਤੋਂ ਪਹਿਲਾਂ ਪੰਜ ਸਾਲਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਰਣਬੀਰ ਤੇ ਆਲਿਆ 14 ਅਪ੍ਰੈਲ ਨੂੰ ਵਿਆਹ ਬੰਧਨ 'ਚ ਬੱਝ ਗਏ। ਇਸ ਜੋੜੇ ਦਾ ਵਿਆਹ ਇੱਕ ਨਿੱਜੀ ਸਮਾਗਮ ਵਜੋਂ ਹੋਇਆ। ਨਵ-ਵਿਆਹੇ ਜੋੜੇ ਦੇ ਸਭ ਤੋਂ ਵੱਡੇ ਦਿਨ ਵਿੱਚ ਸ਼ਾਮਲ ਹੋਣ ਵਾਲੇ ਕਰੀਬੀ ਪਰਿਵਾਰਕ ਮੈਂਬਰ ਤੇ ਦੋਸਤ ਪਹੁੰਚੇ।

 

View this post on Instagram

 

A post shared by Viral Bhayani (@viralbhayani)

You may also like