ਰਣਬੀਰ ਕਪੂਰ ਦਾ ਨਵਾਂ ਵੀਡੀਓ ਹੋਇਆ ਵਾਇਰਲ, ਸਪੇਨ ‘ਚ ਇਸ ਅਦਾਕਾਰਾ ਦੇ ਨਾਲ ਰੋਮਾਂਟਿਕ ਹੁੰਦੇ ਆਏ ਨਜ਼ਰ, ਪ੍ਰਸ਼ੰਸਕ ਆਲੀਆ ਨੂੰ ਕਰ ਰਹੇ ਨੇ ਟੈਗ

written by Lajwinder kaur | June 21, 2022

ਬਾਲੀਵੁੱਡ ਜਗਤ ਦਾ ਕਿਊਟ ਕਪਲ ਰਣਬੀਰ ਕਪੂਰ ਤੇ ਆਲੀਆ ਭੱਟ ਜੋ ਕਿ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਛਾਏ ਰਹਿੰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਇਸ ਜੋੜੇ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇਖਣ ਲਈ ਉਤਸੁਕ ਰਹਿੰਦੇ ਹਨ । ਹਾਲ ਹੀ ਚ ਰਣਬੀਰ ਕਪੂਰ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਆਲੀਆ ਨਹੀਂ ਸਗੋਂ ਅਦਾਕਾਰਾ ਸ਼ਰਧਾ ਕਪੂਰ ਦੇ ਨਾਲ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : Lover: ਪਿਆਰ ਦੇ ਰੰਗਾਂ ਨਾਲ ਭਰਿਆ ‘Kitna Chahe’ ਜੱਸ ਮਾਣਕ ਤੇ ਅਸੀਸ ਕੌਰ ਦੀ ਆਵਾਜ਼ ‘ਚ ਹੋਇਆ ਰਿਲੀਜ਼

viral pic of ranbir kapoor and sharddha kapoor

ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਆਉਣ ਵਾਲੀ ਫਿਲਮ ਦੇ ਗੀਤ ਦੀ ਸ਼ੂਟਿੰਗ ਦਾ ਵੀਡੀਓ ਆਨਲਾਈਨ ਲੀਕ ਹੋ ਗਿਆ ਹੈ। ਵੀਡੀਓ 'ਚ ਸ਼ਰਧਾ ਅਤੇ ਰਣਬੀਰ ਸੜਕਾਂ 'ਤੇ ਇੱਕ ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਗੀਤ ਦੀ ਸ਼ੂਟਿੰਗ ਸਪੇਨ ਦੇ ਕੈਟਾਲੋਨੀਆ 'ਚ ਹੋਈ ਹੈ। ਰਣਬੀਰ ਦੀ ਪਤਨੀ ਆਲੀਆ ਭੱਟ ਨੂੰ ਟੈਗ ਕਰਦੇ ਹੋਏ ਵੀਡੀਓ 'ਤੇ ਕੁਝ ਪ੍ਰਸ਼ੰਸਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ।

Alia Bhatt, Ranbir Kapoor complete one month of marriage, actress shares pictures Image Source: Instagram

ਕਲਿੱਪ 'ਚ ਰਣਬੀਰ ਅਤੇ ਸ਼ਰਧਾ ਇਕ ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਰਣਬੀਰ ਕਪੂਰ ਨੇ ਸੰਤਰੀ ਰੰਗ ਦੀ ਕਮੀਜ਼ ਅਤੇ ਨੀਲੇ ਰੰਗ ਦੀ ਡੈਨਿਮ ਪਾਈ ਹੋਈ ਹੈ ਅਤੇ ਸ਼ਰਧਾ ਨੇ ਡਰੈੱਸ ਪਾਈ ਹੋਈ ਹੈ। ਗੀਤ ਦੇ ਬੋਲਾਂ ਦਾ ਇੱਕ ਹਿੱਸਾ ਸੁਣਿਆ ਜਾ ਸਕਦਾ ਹੈ, ਜਿਸ ਵਿੱਚ ਰਣਬੀਰ ਸ਼ਰਧਾ ਨੂੰ ਗੋਡਿਆਂ ਭਾਰ ਬੈਠ ਕੇ ਮਨਾਉਣ ਦੀ ਕੋਸ਼ਿਸ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਹ ਵੀਡੀਓ ਦੇਖ ਕੇ ਕੁਝ ਲੋਕ ਕਹਿ ਰਹੇ ਨੇ ਕਿਰਪਾ ਕਰਕੇ ਇਸ ਵੀਡੀਓ ਨੂੰ ਹਟਾ ਦਿਓ ਕਿਉਂਕਿ ਇਸ ਗੀਤ ਦਾ ਮਜ਼ਾ ਖਰਾਬ ਨਾ ਕਰੋ। ਇਸ ਤਰ੍ਹਾਂ ਲੀਕ ਨਾ ਕਰੋ। ਇਸ ਤਰ੍ਹਾਂ ਕੁਝ ਲੋਕ ਕਹੇ ਰਹੇ ਨੇ ਕਿ ਗੀਤ ਦਾ ਕੀ ਨਾਮ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕਾਂ ਦੀ ਵੱਖੋ-ਵੱਖ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ।

image from instagram

ਦੱਸ ਦਈਏ ਰਣਬੀਰ ਕਪੂਰ ਜੋ ਕਿ ਬਹੁਤ ਜਲਦ ਫਿਲਮ ‘ਬ੍ਰਹਮਾਸਤਰ’ ਚ ਨਜ਼ਰ ਆਉਣਗੇ। ਅਯਾਨ ਮੁਖਰਜੀ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਰਣਬੀਰ ਜੋ ਕਿ ਆਲੀਆ ਭੱਟ ਦੇ ਨਾਲ ਹੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ਵਿੱਚ ਅਮਿਤਾਭ ਬੱਚਨ, ਨਾਗਾਰਜੁਨ ਅਤੇ ਮੌਨੀ ਰਾਏ ਵੀ ਹਨ। ਇਹ ਫਿਲਮ 9 ਸਤੰਬਰ ਨੂੰ ਰਿਲੀਜ਼ ਹੋਵੇਗੀ।

 

You may also like