ਰਣਦੀਪ ਹੁੱਡਾ ਸਰਜਰੀ ਕਰਵਾਉਣ ਤੋਂ ਬਾਅਦ ਹਸਪਤਾਲ ਤੋਂ ਕੰਮ ‘ਤੇ ਪਰਤੇ, ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ

Written by  Shaminder   |  September 17th 2020 11:05 AM  |  Updated: September 17th 2020 11:05 AM

ਰਣਦੀਪ ਹੁੱਡਾ ਸਰਜਰੀ ਕਰਵਾਉਣ ਤੋਂ ਬਾਅਦ ਹਸਪਤਾਲ ਤੋਂ ਕੰਮ ‘ਤੇ ਪਰਤੇ, ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਸਰਜਰੀ ਕਰਵਾਉਣ ਤੋਂ ਬਾਅਦ ਹਸਪਤਾਲ ਤੋਂ ਵਾਪਸ ਆ ਚੁੱਕੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ । ਪਿਛਲੇ ਮਹੀਨੇ ਰਣਦੀਪ ਹੁੱਡਾ ਮੁੰਬਈ ਦੇ ਕੈਂਡੀ ਹਸਪਤਾਲ ‘ਚ ਭਰਤੀ ਹੋਏ ਸਨ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੈਰ ‘ਚ ਹੋਏ ਫ੍ਰੈਕਚਰ ਦੇ ਕਾਰਨ ਉਨ੍ਹਾਂ ਦਾ ਪੁਰਾਣਾ ਜ਼ਖਮ ਉੱਭਰ ਆਇਆ ਸੀ ।

ਹੋਰ ਪੜ੍ਹੋ:ਰਣਦੀਪ ਹੁੱਡਾ ਨੇ ਜਦੋਂ ਆਪਣੀ ਭੈਣ ਨੂੰ ਦਿੱਤੀ ਆਪਣੀ ਬੋਲੀ ‘ਚ ਗੱਲ ਕਰਨ ਦੀ ਨਸੀਹਤ, ਵਾਇਰਲ ਹੋ ਰਿਹਾ ਵੀਡੀਓ

Randeep Hooda Randeep Hooda

ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਹੋਣਾ ਪਿਆ ਸੀ ਅਤੇ ਦੁਬਾਰਾ ਤੋਂ ਉਨ੍ਹਾਂ ਦੀ ਸਰਜਰੀ ਕੀਤੀ ਗਈ ।

Randeep Hooda Randeep Hooda

ਇਸ ਦੌਰਾਨ ਰਣਦੀਪ ਦੇ ਪਿਤਾ ਵੀ ਉਨ੍ਹਾਂ ਦੇ ਨਾਲ ਸਨ। ਠੀਕ ਹੋਣ ਤੋਂ ਬਾਅਦ ਰਣਦੀਪ ਹੁੱਡਾ ਨੇ ਫ਼ਿਲਮ ਰਾਧੇ, ਯੂਅਰ ਮੋਸਟ ਵਾਂਟੇਡ ਲਈ ਡਬਿੰਗ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਇਸਦੀ ਜਾਣਕਾਰੀ ਵੀ ਸੋਸ਼ਲ ਮੀਡੀਆ ‘ਤੇ ਦਿੱਤੀ ਹੈ । ਰਣਦੀਪ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਫੋਟੋ ਸਾਂਝੀ ਕੀਤੀ ਹੈ ਜਿਸ ‘ਚ ਉਹ ਮਾਈਕ ਦੇ ਨਾਲ ਨਜ਼ਰ ਆ ਰਹੇ ਨੇ ।

 

View this post on Instagram

 

Grateful to be back at work ?? #Radhe

A post shared by Randeep Hooda (@randeephooda) on

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ‘ਕੰਮ ‘ਤੇ ਵਾਪਸ ਆ ਕੇ ਵਧੀਆ ਮਹਿਸੂਸ ਕਰ ਰਿਹਾ ਹਾਂ’। ਇਸ ਦੇ ਨਾਲ ਹੀ ਉਨ੍ਹਾਂ ਨੇ ਹੈਸ਼ਟੈਗ ਦੇ ਨਾਲ ‘ਰਾਧੇ’ ਵੀ ਲਿਖਿਆ। ਦੱਸ ਦਈਏ ਕਿ ਇਸ ਫ਼ਿਲਮ ‘ਚ ਸਲਮਾਨ ਖ਼ਾਨ ਮੁੱਖ ਭੂਮਿਕਾ ਨਿਭਾ ਰਹੇ ਹਨ ਅਤੇ ਰਣਦੀਪ ਇਸ ‘ਚ ਨੈਗਟਿਵ ਕਿਰਦਾਰ ਨਿਭਾਉਂਦੇ ਵਿਖਾਈ ਦੇਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network