ਰਣਧੀਰ ਕਪੂਰ ਦਾ ਛਲਕਿਆ ਦਰਦ, ਦੋ ਸਾਲਾਂ ‘ਚ ਚਾਰ ਪਰਿਵਾਰਕ ਮੈਂਬਰਾਂ ਦੀ ਹੋਈ ਮੌਤ

written by Rupinder Kaler | February 15, 2021

ਰਣਧੀਰ ਕਪੂਰ ਆਪਣੇ ਦੋਨੇਂ ਛੋਟੇ ਭਰਾਵਾਂ ਪਹਿਲਾਂ ਰਿਸ਼ੀ ਕਪੂਰ ਤੇ ਫਿਰ ਰਾਜੀਵ ਕਪੂਰ ਨੂੰ ਗੁਆ ਚੁੱਕੇ ਹਨ । ਦੋਹਾਂ ਦੀ ਮੌਤ ਤੋਂ ਬਾਅਦ ਉਹ ਡੂੰਘੇ ਸਦਮੇ ‘ਚ ਹਨ। ਉਨ੍ਹਾਂ ਨੇ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ‘ਚ ਆਪਣੇ ਦਰਦ ਨੂੰ ਬਿਆਨ ਕੀਤਾ ਹੈ । randhir kapoor ਉਨ੍ਹਾਂ ਇੰਟਰਵਿਊ ‘ਚ ਦੱਸਿਆ ‘ਮੈਂ ਨਹੀਂ ਜਾਣਦਾ ਕੀ ਹੋ ਰਿਹਾ ਹੈ ? ਮੈਂ ਰਿਸ਼ੀ ਅਤੇ ਰਾਜੀਵ ਦੇ ਬਹੁਤ ਕਰੀਬ ਸੀ। ਮੈਂ ਆਪਣੇ ਪਰਿਵਾਰ ਦੇ ਚਾਰ ਜੀਆਂ ਨੂੰ ਗੁਆ ਚੁੱਕਿਆ ਹਾਂ। ਮੇਰੀ ਮਾਂ ਕ੍ਰਿਸ਼ਨਾ ਰਾਜ ਕਪੂਰ, ਵੱਡੀ ਭੈਣ ਰਿਤੂ ਨੰਦਾ, ਰਿਸ਼ੀ ਅਤੇ ਹੁਣ ਰਾਜੀਵ । ਹੋਰ ਪੜ੍ਹੋ :ਵੈਲੇਂਨਟਾਈਨ ਡੇ ‘ਤੇ ਪ੍ਰਸਿੱਧ ਪੰਜਾਬੀ ਮਾਡਲ ਗਿੰਨੀ ਕਪੂਰ ਨੇ ਬੁਆਏ ਫ੍ਰੈਂਡ ਨਾਲ ਐਕਸਚੇਂਜ ਕੀਤੀ ਰਿੰਗ, ਰਿੰਗ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ rishi .rajiv,randhir ਇਹ ਚਾਰੋ ਮੇਰੇ ਦਿਲ ਦੇ ਬਹੁਤ ਕਰੀਬ ਸਨ। ਹੁਣ ਮੈਂ ਇੱਕਲਾ ਰਹਿ ਗਿਆ ਹਾਂ’। ਦੱਸ ਦਈਏ ਕਿ ਰਾਜੀਵ ਕਪੂਰ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਸੀ । rishi .rajiv,randhir ਬਤੌਰ ਪ੍ਰੋਡਿਊਸਰ ਵੀ ਉਨ੍ਹਾਂ ਨੇ ਕਈ ਫ਼ਿਲਮਾਂ ਬਣਾਈਆਂ ਸਨ ।ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ ।

0 Comments
0

You may also like