ਰਣਜੀਤ ਬਾਵਾ ਨੇ ਆਪਣੀ ਨਵੀਂ ਫ਼ਿਲਮ ਦਾ ਕੀਤਾ ਐਲਾਨ, ਪਹਿਲੀ ਝਲਕ ਕੀਤੀ ਸਾਂਝੀ

written by Shaminder | October 10, 2020

ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਅਗਲੀ ਫ਼ਿਲਮ ਦੀ ਅਨਾਉਂਸਮੈਂਟ ਕਰ ਦਿੱਤੀ ਹੈ । ਇਸ ਫ਼ਿਲਮ ਦਾ ਨਾਂਅ ਹੈ ‘ਬਰਾਤੀ ਫੁਰਰ’ । ਇਸ ਦੇ ਟਾਈਟਲ ਤੋਂ ਹੀ ਸਪੱਸ਼ਟ ਹੁੰਦਾ ਹੈ ਕਿ ਇਹ ਫ਼ਿਲਮ ਕਮੇਡੀ ਫ਼ਿਲਮ ਹੋਵੇਗੀ । ਇਸ ਫ਼ਿਲਮ ਦਾ ਫ੍ਰਸਟ ਲੁੱਕ ਸਾਂਝਾ ਕਰਦਿਆਂ ਹੋਇਆਂ ਰਣਜੀਤ ਬਾਵਾ ਨੇ ਲਿਖਿਆ ਕਿ ‘ਲੰਮੇ ਸਮੇਂ ਦੀ ਬ੍ਰੇਕ ਤੋਂ ਬਾਅਦ ਇੱਕ ਹੋਰ ਪੰਜਾਬੀ ਫ਼ਿਲਮ ‘ਬਰਾਤੀ ਫੁਰਰ’ ਹੁਣ ਕੁਝ ਵਧੀਆ ਕੰਮ ਕਰਨ ਦਾ ਸਮਾਂ ਹੈ ।

ranjit ranjit

ਰਿਲੀਜ਼ਿੰਗ ਜੁਲਾਈ 2021 ‘ਚ ਹੋਵੇਗੀ’ । ਇਸ ਫ਼ਿਲਮ ਨੂੰ ਲੈ ਕੇ ਰਣਜੀਤ ਬਾਵਾ ਕਾਫੀ ਉਤਸ਼ਾਹਿਤ ਹਨ । ਵਿਸ਼ਵਨਾਥ ਸ਼ਰਮਾ ਵੱਲੋਂ ਇਹ ਫ਼ਿਲਮ ਬਣਾਈ ਜਾ ਰਹੀ ਹੈ । ਰਣਜੀਤ ਬਾਵਾ ਤੋਂ ਇਲਾਵਾ ਇਸ ਫ਼ਿਲਮ ‘ਚ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ ।

ਹੋਰ ਵੇਖੋ : ਐਮੀ ਵਿਰਕ ਅਤੇ ਰਣਜੀਤ ਬਾਵਾ ਡਟੇ ਕਿਸਾਨਾਂ ਦੇ ਹੱਕ ‘ਚ, ਕਿਹਾ ‘ਨਸ਼ਿਆਂ ‘ਚ ਨਹੀਂ ਰੁਲੇ ਪੰਜਾਬ ਦੀ ਜਵਾਨੀ ਹੈ ਕਾਇਮ’

Harbhajan Maan And Ranjit Bawa Harbhajan Maan And Ranjit Bawa

ਰਣਜੀਤ ਬਾਵਾ ਦੇ ਫੈਨਸ ਵੀ ਉਨ੍ਹਾਂ ਦੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ । ਪਰ ਇਸ ਲਈ ਉਨ੍ਹਾਂ ਨੂੰ ਅਗਲੇ ਸਾਲ ਯਾਨੀ ਕਿ ਜੁਲਾਈ 2021 ਤੱਕ ਦਾ ਇੰਤਜ਼ਾਰ ਕਰਨਾ ਪਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

ਪਿੱਛੇ ਜਿਹੇ ਗੁਰੂ ਰੰਧਾਵਾ ਵੱਲੋਂ ਪ੍ਰੋਡਿਊਸ ਕੀਤੀ ਗਈ ਫ਼ਿਲਮ ‘ਤਾਰਾ ਮੀਰਾ’ ‘ਚ ਉਹ ਨਜ਼ਰ ਆਏ ਸਨ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।

 

You may also like