ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਰਣਜੀਤ ਬਾਵਾ ਦਾ ਨਵਾਂ ਗੀਤ ‘ਵੈਲੀ ਤੇਰੇ ਪਿੰਡ ਦੇ’, ਦੇਖੋ ਵੀਡੀਓ

written by Lajwinder kaur | January 05, 2020

ਪੰਜਾਬੀ ਗਾਇਕ ਰਣਜੀਤ ਬਾਵਾ ਨੇ ਨਵੇਂ ਸਾਲ ਦਾ ਆਗਾਜ਼ ਆਪਣੇ ਨਵੇਂ ਗੀਤ ‘ਵੈਲੀ ਤੇਰੇ ਪਿੰਡ ਦੇ’ ਨਾਲ ਕਰ ਦਿੱਤਾ ਹੈ। ਜੀ ਹਾਂ ਉਹ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਇਸ ਗਾਣੇ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਪਿਆਰ ‘ਚ ਪਈ ਕੁੜੀ ਦੇ ਦਿਲ ਦੇ ਹਾਲ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਰਣਜੀਤ ਬਾਵਾ ਨੇ ਆਪਣੀ ਆਵਾਜ਼ ਦੇ ਨਾਲ ਬਿਆਨ ਕੀਤਾ ਹੈ। ‘ਵੈਲੀ ਤੇਰੇ ਪਿੰਡ ਦੇ’ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਗਿਆ ਹੈ। ਹੋਰ ਵੇਖੋ:ਗੁਰੀ ਦਾ ਨਵਾਂ ਗੀਤ ‘ਸੋਨੇ ਦੀਆਂ ਵਾਲੀਆਂ’ ਆ ਰਿਹਾ ਦਰਸ਼ਕਾਂ ਨੂੰ ਖੂਬ ਪਸੰਦ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ ਇਸ ਗਾਣੇ ਦੇ ਬੋਲ ਨਾਮੀ ਗੀਤਕਾਰ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿੱਤਾ ਹੈ। ਜੇ ਗੱਲ ਕਰੀਏ ਵੀਡੀਓ ਦੀ ਤਾਂ ਹੈਰੀ ਸਿੰਘ ਤੇ ਪ੍ਰੀਤ ਸਿੰਘ ਹੋਰਾਂ ਨੇ ਤਿਆਰ ਕੀਤੀ ਹੈ। ਵੀਡੀਓ ‘ਚ ਅਦਾਕਾਰੀ ਵੀ ਖੁਦ ਰਣਜੀਤ ਬਾਵਾ ਨੇ ਕੀਤੀ ਹੈ ਤੇ ਅਦਾਕਾਰੀ ‘ਚ ਸਾਥ ਦੇ ਰਹੇ ਨੇ ਪੰਜਾਬੀ ਅਦਾਕਾਰਾ ਅਰੂਸ਼ੀ ਸ਼ਰਮਾ ਨੇ। ਗੀਤ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਸਾਲ ‘ਡੈਡੀ ਕੂਲ ਮੁੰਡੇ ਫੂਲ-2’ ‘ਚ ਜੱਸੀ ਗਿੱਲ, ਜਸਵਿੰਦਰ ਭੱਲਾ,ਤਾਨੀਆ ਹੋਰਾਂ ਦੇ ਨਾਲ ਨਜ਼ਰ ਆਉਣਗੇ। ਇਹ ਫ਼ਿਲਮ 15 ਮਈ 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like