30 ਅਗਸਤ ਨੂੰ ਪੀਟੀਸੀ ਨੈੱਟਵਰਕ 'ਤੇ ਦੇਖੋ ਰਣਜੀਤ ਬਾਵਾ ਦਾ ਨਵਾਂ ਗੀਤ 'ਯਾਰ ਸੋਹਣਿਆ'

Written by  Aaseen Khan   |  August 25th 2019 05:45 PM  |  Updated: August 25th 2019 06:35 PM

30 ਅਗਸਤ ਨੂੰ ਪੀਟੀਸੀ ਨੈੱਟਵਰਕ 'ਤੇ ਦੇਖੋ ਰਣਜੀਤ ਬਾਵਾ ਦਾ ਨਵਾਂ ਗੀਤ 'ਯਾਰ ਸੋਹਣਿਆ'

ਪੰਜਾਬੀ ਇੰਡਸਟਰੀ ਦੇ ਦਮਦਾਰ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਬਹੁਤ ਜਲਦ ਆਪਣਾ ਨਵਾਂ ਭੰਗੜਾ ਟਰੈਕ ਲੈ ਕੇ ਆ ਰਹੇ ਹਨ। ਗੀਤ ਦਾ ਨਾਮ ਹੈ 'ਯਾਰ ਸੋਹਣਿਆ' ਜਿਸ ਦਾ 30 ਅਗਸਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਤੇ ਵਰਲਡ ਟੀਵੀ ਪ੍ਰੀਮੀਅਰ ਹੋਣ ਜਾ ਰਿਹਾ ਹੈ। ਰਵੀ ਰਾਜ ਵੱਲੋਂ ਗੀਤ ਦੇ ਬੋਲ ਲਿਖੇ ਹਨ ਅਤੇ ਮਿਊਜ਼ਿਕ ਦੇਸੀ ਰੂਟਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਵੀਡੀਓ ਨਿਰਦੇਸ਼ਕ ਸੁੱਖ ਸੰਘੇੜਾ ਦੇ ਨਿਰਦੇਸ਼ਨ 'ਚ ਫ਼ਿਲਮਾਇਆ ਗਿਆ ਹੈ।

ਇਸ ਵਾਰ ਰਣਜੀਤ ਬਾਵਾ ਬੀਟ ਸੌਂਗ ਨਾਲ ਹਰ ਕਿਸੇ ਨੂੰ ਭੰਗੜਾ ਪਾਉਣ ਲਈ ਮਜਬੂਰ ਕਰਨ ਵਾਲੇ ਹਨ। ‘ਜੱਟ ਦੀ ਅਕਲ’ ਗਾਣੇ ਨਾਲ ਪੰਜਾਬੀ ਇੰਡਸਟਰੀ ‘ਚ ਕਦਮ ਰੱਖਣ ਵਾਲੇ ਰਣਜੀਤ ਬਾਵਾ ਦੇ ਪਹਿਲੇ ਗੀਤ ਨੂੰ ਦਰਸ਼ਕਾਂ ਵੱਲੋਂ ਮਕਬੂਲੀਅਤ ਮਿਲੀ ਅਤੇ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਰਣਜੀਤ ਸਿੰਘ ਬਾਜਵਾ ਤੋਂ ਰਣਜੀਤ ਬਾਵਾ ਦਾ ਸਫ਼ਰ।

ਹੋਰ ਵੇਖੋ : ਵੱਡੇ ਜਿਗਰਿਆਂ ਨਾਲ ਕਿੰਝ ਜਿੱਤਾਂ ਹਾਸਿਲ ਕੀਤੀਆਂ ਜਾਂਦੀਆਂ ਨੇ ਦੱਸਦਾ ਹੈ ਅਰਦਾਸ ਕਰਾਂ ਦਾ ਗੀਤ 'ਬੰਬ ਜਿਗਰੇ'

ਰਣਜੀਤ ਬਾਵਾ ਗਾਇਕੀ ਦੇ ਨਾਲ ਨਾਲ ਅਦਾਕਾਰੀ ‘ਚ ਵੀ ਕਾਮਯਾਬੀ ਹਾਸਿਲ ਕਰ ਚੁੱਕੇ ਹਨ। ਸਰਵਣ, ਵੇਖ ਬਰਾਤਾਂ ਚੱਲੀਆਂ, ਭਲਵਾਨ ਸਿੰਘ, ਖਿੱਦੋ ਖੂੰਡੀ, ਮਿਸਟਰ ਐਂਡ ਮਿਸਿਜ਼ 420 ਰਿਟਰਨਜ਼, ਅਤੇ ਇਸੇ ਸਾਲ ਆਈ ਫ਼ਿਲਮ ਹਾਈ ਐਂਡ ਯਾਰੀਆਂ ‘ਚ ਰਣਜੀਤ ਬਾਵਾ ਦੀ ਅਦਾਕਾਰੀ ਦੀਆਂ ਤਰੀਫਾਂ ਹੀ ਹੁੰਦੀਆਂ ਆ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network