ਰਣਜੀਤ ਬਾਵਾ ਹੁਣ ਕਿਸ ਨੂੰ ਕਰਨ ਜਾ ਰਹੇ ਨੇ 'ਇੰਪ੍ਰੈੱਸ' ?

Written by  Aaseen Khan   |  October 31st 2019 03:11 PM  |  Updated: October 31st 2019 03:11 PM

ਰਣਜੀਤ ਬਾਵਾ ਹੁਣ ਕਿਸ ਨੂੰ ਕਰਨ ਜਾ ਰਹੇ ਨੇ 'ਇੰਪ੍ਰੈੱਸ' ?

ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਜਿੰਨ੍ਹਾਂ ਦੇ ਗਾਣਿਆਂ ਦਾ ਬੇਸਬਰੀ ਨਾਲ ਦਰਸ਼ਕਾਂ ਨੂੰ ਇੰਤਜ਼ਾਰ ਰਹਿੰਦਾ ਹੈ। ਪਿਛਲੇ ਦਿਨੀਂ ਉਹਨਾਂ ਦਾ ਖੰਡਾ ਗੀਤ ਸੋਸ਼ਲ ਮੀਡੀਆ 'ਤੇ ਲੀਕ ਹੋ ਗਿਆ ਹੈ ਜਿਸ ਦਾ ਗੁੱਸਾ ਵੀ ਉਹਨਾਂ ਨੇ ਜ਼ਾਹਿਰ ਕੀਤਾ ਸੀ। ਇਸ ਤੋਂ ਅੱਗੇ ਵਧ ਹੁਣ ਰਣਜੀਤ ਬਾਵਾ ਦੇ ਇੱਕ ਹੋਰ ਗਾਣੇ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ ਜਿਸ ਦਾ ਨਾਮ ਹੈ 'ਇੰਪ੍ਰੈੱਸ'।ਗਾਣੇ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ।

ਗਾਣੇ ਨੂੰ ਲਿਖਿਆ ਅਤੇ ਕੰਪੋਜ਼ ਨਾਮੀ ਗੀਤਕਾਰ ਬੰਟੀ ਬੈਂਸ ਨੇ ਕੀਤਾ ਹੈ ਅਤੇ ਸੰਗੀਤ ਦੇਸੀ ਕਰਿਉ ਨੇ ਤਿਆਰ ਕੀਤਾ ਹੈ। ਗਾਣੇ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ। 5- 6 ਦਿਨਾਂ 'ਚ ਇਹ ਗਾਣਾ ਦਰਸ਼ਕਾਂ ਦੇ ਸਨਮੁੱਖ ਕਰ ਦਿੱਤਾ ਜਾਵੇਗਾ। ਹੁਣ ਦੇਖਣਾ ਹੋਵੇਗਾ ਦਰਸ਼ਕਾਂ ਨੂੰ ਇਹ ਗੀਤ ਇੰਪ੍ਰੈੱਸ ਕਰਨ 'ਚ ਕਾਮਯਾਬ ਹੁੰਦਾ ਹੈ ਜਾਂ ਨਹੀਂ।

ਹੋਰ ਵੇਖੋ : ਜਾਨੀ ਤੇ ਬੀ ਪਰਾਕ ਨਾਲ ਹੁਣ ਨਿੰਜਾ ਲੈ ਕੇ ਆ ਰਹੇ ਨੇ ਨਵਾਂ ਗਾਣਾ 'ਕੱਲ੍ਹਾ ਚੰਗਾ'

ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਫ਼ਿਲਮ ਡੈਡੀ ਕੂਲ ਮੁੰਡੇ ਫੂਲ 2 'ਚ ਜੱਸੀ ਗਿੱਲ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਜਸਵਿੰਦਰ ਭੱਲਾ ਇਸ ਫ਼ਿਲਮ 'ਚ ਕੂਲ ਡੈਡੀ ਦੇ ਕਿਰਦਾਰ 'ਚ ਨਜ਼ਰ ਆਉਣਗੇ। ਫ਼ਿਲਮ ਦਾ ਸ਼ੂਟ ਵਿਦੇਸ਼ 'ਚ ਚੱਲ ਰਿਹਾ ਹੈ ਜਿਸ ਦੇ ਸੈੱਟ ਤੋਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network