ਰਣਜੀਤ ਬਾਵਾ ਨੇ ਖਾਲਸਾ ਕਾਲਜ ਦੀਆਂ ਯਾਦਾਂ ਕੁਝ ਇਸ ਅੰਦਾਜ਼ ਨਾਲ ਕੀਤੀਆਂ ਤਾਜ਼ਾ, ਦੇਖੋ ਵੀਡੀਓ

written by Aaseen Khan | January 22, 2019

ਰਣਜੀਤ ਬਾਵਾ ਨੇ ਖਾਲਸਾ ਕਾਲਜ ਦੀਆਂ ਯਾਦਾਂ ਕੁਝ ਇਸ ਅੰਦਾਜ਼ ਨਾਲ ਕੀਤੀਆਂ ਤਾਜ਼ਾ, ਦੇਖੋ ਵੀਡੀਓ : ਦਮਦਾਰ ਗਾਇਕੀ ਅਤੇ ਅਦਾਕਾਰੀ ਲਈ ਜਾਣੇ ਜਾਣ ਵਾਲੇ ਰਣਜੀਤ ਬਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਾਫੀ ਮਿਹਨਤੀ ਗਾਇਕ ਅਤੇ ਅਦਾਕਾਰ ਹਨ। ਉਹਨਾਂ ਦੇ ਪ੍ਰਸ਼ੰਸ਼ਕਾਂ ਨੂੰ ਪਤਾ ਹੋਵੇਗਾ ਕਿ ਰਣਜੀਤ ਬਾਵਾ ਕਾਲਜ ਟਾਈਮ ਤੋਂ ਹੀ ਗਾਇਕੀ 'ਚ ਕਦਮ ਧਰ ਚੁੱਕੇ ਸੀ ਅਤੇ ਸਟੇਜਾਂ ਤੇ ਆਪਣੀ ਗਾਇਕੀ ਦਾ ਹੁਨਰ ਬਿਖੇਰ ਰਹੇ ਸਨ। ਰਣਜੀਤ ਬਾਵਾ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਉਹਨਾਂ ਆਪਣੇ ਕਾਲਜ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਹਨ।


ਰਣਜੀਤ ਬਾਵਾ ਨੂੰ ਆਪਣੇ ਕਾਲਜ ਟਾਈਮ ਦਾ ਉਹ ਵਿਅਕਤੀ ਮਿਲ ਗਿਆ ਜਿਹੜੀ ਯੂਥ ਫੈਸਟੀਵਲ ਦੇ ਦਿਨਾਂ 'ਚ ਉਹਨਾਂ ਦੇ ਨਾਲ ਅਲਗੋਜ਼ੇ ਵਜਾਇਆ ਕਰਦਾ ਸੀ ਅਤੇ ਰਣਜੀਤ ਬਾਵਾ ਆਪ ਬੋਲੀਆਂ ਪਾਇਆ ਕਰਦੇ ਸੀ।

ਹੋਰ ਵੇਖੋ : ਉਹ ਸ਼ਖਸੀਅਤ ਜਿਸ ਨੂੰ ਗੈਰੀ ਸੰਧੂ ਸਭ ਤੋਂ ਜ਼ਿਆਦਾ ਕਰਦੇ ਹਨ ਪਿਆਰ ,ਵੇਖੋ ਤਸਵੀਰ


ਇਸ ਬਾਰੇ ਜਾਣਕਾਰੀ ਰਣਜੀਤ ਬਾਵਾ ਨੇ ਵੀਡੀਓ ਦੀ ਕੈਪਸ਼ਨ ਚ ਦਿੱਤੀ ਹੈ ਉਹਨਾਂ ਲਿਖਿਆ ਹੈ 'ਉਸਤਾਦ ਜੋਗਿੰਦਰ ਜੀ ਮਿਲੇ ਬਹੁਤ ਟਾਈਮ ਬਾਅਦ ਖਾਲਸਾ ਕਾਲਜ ਬੋਲੀਆਂ 'ਤੇ ਅਲਗੋਜ਼ੇ ਉਸਤਾਦ ਵਜਾਉਂਦੇ ਸੀ ਤੇ ਮੈਂ ਬੋਲੀਆਂ ਪਾਉਂਦਾ ਸੀ, ਖਾਲਸਾ ਕਾਲਜ ਟੀਮ ਨਾਲ ਯਾਦਾਂ ਤਾਜ਼ੀਆਂ ਹੋਈਆਂ।' ਰਣਜੀਤ ਬਾਵਾ ਨੂੰ ਜਿਵੇਂ ਹੀ ਉਹਨਾਂ ਦੇ ਕਾਲਜ ਦੇ ਸਾਥੀ ਮਿਲੇ ਤਾਂ ਤੁਰੰਤ ਹੀ ਸਟੇਜ 'ਤੇ ਮੁੜ ਕਾਲਜ ਦੀ ਜ਼ਿੰਗਦੀ ਦੀਆਂ ਯਾਦਾਂ ਤਾਜ਼ੀਆਂ ਕਰ ਲਈਆਂ। ਰਣਜੀਤ ਬਾਵਾ ਨੇ ਇਹਨਾਂ ਖੁਸ਼ੀਆਂ ਦੇ ਪਲ ਆਪਣੇ ਪ੍ਰਸ਼ੰਸ਼ਕਾਂ ਨਾਲ ਵੀ ਸਾਂਝੇ ਕੀਤੇ ਹਨ। ਉਹਨਾਂ ਦੇ ਇਸੇ ਸਾਦਗੀ ਦੇ ਚਲਦਿਆਂ ਹਰ ਵਰਗ ਦੇ ਚਹੀਤੇ ਹਨ ਰਣਜੀਤ ਬਾਵਾ।

You may also like