ਦੇਖੋ ਵੀਡੀਓ : ਕਾਰ ‘ਤੇ ਕਿਸਾਨੀ ਝੰਡਾ ਲਗਾਉਂਦੇ ਨਜ਼ਰ ਆਏ ਰਣਜੀਤ ਬਾਵਾ, ਦਰਸ਼ਕਾਂ ਨੂੰ ਪਸੰਦ ਆਇਆ ਗਾਇਕ ਦਾ ਇਹ ਅੰਦਾਜ਼

written by Lajwinder kaur | December 11, 2020

ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਏਨੀਂ ਦਿਨੀਂ ਉਹ ਕਿਸਾਨਾਂ ਦੇ ਹੱਕਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆ ਰਹੇ ਨੇ । punjab bolda ranjit bawa ਹੋਰ ਪੜ੍ਹੋ : ‘PUNJAB BOLDA’ ਗੀਤ ਹੋਇਆ ਰਿਲੀਜ਼, ਗਾਣੇ ਨਾਲ ਰਣਜੀਤ ਬਾਵਾ ਨੇ ਕਿਸਾਨਾਂ ਦੇ ਖਿਲਾਫ ਬੋਲਣ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਜਿਸਦੇ ਚੱਲਦੇ ਹਾਲ ਹੀ ‘ਚ ਉਹ ਪੰਜਾਬ ਬੋਲਦਾ ਟਾਈਟਲ ਹੇਠ ਕਿਸਾਨੀ ਗੀਤ ਲੈ ਕੇ ਆਏ ਨੇ । ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਨ੍ਹਾਂ ਨੇ ਆਪਣਾ ਇੱਕ ਛੋਟਾ ਜਿਹਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ । farmer protest ਇਸ ਵੀਡੀਓ 'ਚ ਉਹ ਕਾਰ ਉੱਤੇ ਕਿਸਾਨੀ ਝੰਡਾ ਲਗਾਉਂਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ ਪੰਜਾਬ ਬੋਲਦਾ ਗਾਣੇ ਦੇ ਨਾਲ ਪੋਸਟ ਕੀਤਾ ਹੈ । ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੰਦੇ ਹੋਏ ਦਿਖਾਈ ਦੇ ਰਹੇ ਨੇ । ਪੰਜਾਬੀ ਕਲਾਕਾਰ ਦਿੱਲੀ ਕਿਸਾਨੀ ਮੋਰਚੇ ‘ਚ ਪਹੁੰਚ ਰਹੇ ਨੇ ਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕਰ ਰਹੇ ਨੇ। inside pic of ranjit bawa serving his serves in farmer protest  

0 Comments
0

You may also like