ਮਾਮੇ ਰਣਜੀਤ ਬਾਵਾ ਦੀ ਤਰ੍ਹਾਂ ਮੜਕ ‘ਚ ਤੁਰਦਾ ਹੈ ਭਾਣਜਾ ਜੋਧਵੀਰ ਸਿੰਘ, ਦੇਖੋ ਵੀਡੀਓ

written by Lajwinder kaur | May 20, 2019

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਰਣਜੀਤ ਬਾਵਾ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਉਨ੍ਹਾਂ ਨੇ ਗਾਇਕੀ ਦੇ ਨਾਲ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਹੋਇਆ ਹੈ। ਇਸ ਸਾਲ ਆਈ ਪੰਜਾਬੀ ਫ਼ਿਲਮ ਹਾਈ ਐਂਡ ਯਾਰੀਆਂ ‘ਚ ਉਨ੍ਹਾਂ ਨੇ ਪੇਂਡੂ ਨੌਜਵਾਨ ਦਾ ਕਿਰਦਾਰ ਨਿਭਾਇਆ ਸੀ ਤੇ ਲੋਕਾਂ ਵੱਲੋਂ ਉਨ੍ਹਾਂ ਦੇ ਇਸ ਰੋਲ ਨੂੰ ਕਾਫੀ ਪਸੰਦ ਕੀਤਾ ਗਿਆ ਹੈ।

View this post on Instagram
 

Mama Bhanja ?Jodhvir Singh ?Shopping time in TORONTO ??? ??

A post shared by Ranjit Bawa (@ranjitbawa) on

ਹੋਰ ਵੇਖੋ:ਮੁੰਡਾ ਫ਼ਰੀਦਕੋਟੀਆ' ਦਾ ਨਵਾਂ ਗੀਤ ‘ਉੱਠ ਫਰੀਦਾ’ ਬਿਆਨ ਕਰ ਰਿਹਾ ਹੈ ਰੱਬ ਦੇ ਦਰ ਦੀ ਅਹਿਮੀਅਤ ਨੂੰ ਜਦੋਂ ਸਾਰੇ ਰਾਹ ਹੋ ਜਾਂਦੇ ਨੇ ਬੰਦ, ਵੇਖੋ ਵੀਡੀਓ ਰਣਜੀਤ ਬਾਵਾ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਬਹੁਤ ਹੀ ਪਿਆਰੀ ਜਿਹੀ ਵੀਡੀਓ ਅਪਲੋਡ ਕੀਤੀ ਹੈ। ਇਸ ਵੀਡੀਓ ‘ਚ ਰਣਜੀਤ ਬਾਵਾ ਦੇ ਨਾਲ ਉਨ੍ਹਾਂ ਦਾ ਭਾਣਜਾ ਜੋਧਵੀਰ ਸਿੰਘ ਵੀ ਨਜ਼ਰ ਆ ਰਿਹਾ ਹੈ। ਮਾਮੇ-ਭਾਣਜੇ ਦੀ ਜੋੜੀ ਮੜਕ ਦੇ ਨਾਲ ਤੁਰਦੀ ਹੋਈ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਦੇ ਵਿਊਜ਼ ਲੱਖ ਨੂੰ ਪਾਰ ਕਰਨ ਵਾਲੇ ਹਨ।
View this post on Instagram
 

CANADA WALE CHAA GYE????Thank You so much TORONTO ????Its PowerPacked show #canadatour2019?? #toronto #donewithtour

A post shared by Ranjit Bawa (@ranjitbawa) on

ਰਣਜੀਤ ਬਾਵਾ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਜਿਵੇਂ ਡਾਲਰ Vs ਰੋਟੀ, ਟਰੱਕਾਂ ਵਾਲੇ, ਮੇਰੀਏ ਸਰਦਾਰਨੀਏ, ਯਾਰੀ ਚੰਡੀਗੜ੍ਹ ਵਾਲੀਏ ਆਦਿ ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਸਰਵਣ, ਵੇਖ ਬਰਾਤਾਂ ਚੱਲੀਆਂ, ਭਲਵਾਨ ਸਿੰਘ, ਖਿੱਦੋ ਖੂੰਡੀ ਆਦਿ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

0 Comments
0

You may also like