ਰਣਜੀਤ ਬਾਵਾ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ਖਬਰੀ, ਸ਼ੇਅਰ ਕੀਤਾ ਆਪਣੀ ਨਵੀਂ ਫ਼ਿਲਮ ‘ਪ੍ਰਾਹੁਣਾ-2’ ਦਾ ਪੋਸਟਰ

written by Lajwinder kaur | June 11, 2021

ਪੰਜਾਬੀ ਮਿਊਜ਼ਿਤ ਜਗਤ ਦੇ ਨਾਮੀ ਗਾਇਕ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ।

Ranjit Bawa Image Source: instagram
ਹੋਰ ਪੜ੍ਹੋ : ਅੱਜ ਹੈ ਗਾਇਕ ਸਿੱਧੂ ਮੂਸੇਵਾਲ ਦਾ ਜਨਮਦਿਨ, ਗਾਇਕਾ ਜਸਵਿੰਦਰ ਬਰਾੜ ਨੇ ਪੋਸਟ ਪਾ ਕੇ ਭਤੀਜੇ ਸਿੱਧੂ ਮੂਸੇਵਾਲਾ ਨੂੰ ਦਿੱਤੀਆਂ ਆਪਣੀਆਂ ਸ਼ੁਭਕਾਮਨਾਵਾਂ
singer ranjit bawa shared his new movie prohna 2 Image Source: instagram
ਜੀ ਹਾਂ ਉਹ ਪ੍ਰਾਹੁਣਾ-2  (Parahuna 2) ਟਾਈਟਲ ਹੇਠ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ । ਇਸ ਫ਼ਿਲਮ ‘’ਚ ਲੀਡ ਰੋਲ ‘ਚ ਨਜ਼ਰ ਆਉਣਗੇ ਖੁਦ ਰਣਜੀਤ ਬਾਵਾ ਤੇ ਬਾਲੀਵੁੱਡ ਤੇ ਪਾਲੀਵੁੱਡ ਐਕਟਰੈੱਸ ਅਦਿਤੀ ਸ਼ਰਮਾ । ਫ਼ਿਲਮ ਦੇ ਪੋਸਟਰ ਨੂੰ ਸ਼ੇਅਰ ਕਰਦੇ ਰਣਜੀਤ ਬਾਵਾ ਨੇ ਲਿਖਿਆ ਹੈ- ‘ਮਿਹਨਤ ਮੇਰੀ ਰਹਿਮਤ ਤੇਰੀ 🙏🏻🙏🏻 ...ਪੰਜਾਬੀ ਫ਼ਿਲਮ ਪ੍ਰਾਹੁਣਾ-2 ਦਾ ਐਲਾਨ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਰਣਜੀਤ ਬਾਵਾ ਨੂੰ ਵਧਾਈਆਂ ਦੇ ਰਹੇ ਨੇ। ਸੋਸ਼ਲ ਮੀਡੀਆ ਉੱਤੇ ਇਹ ਪੋਸਟਰ ਖੂਬ ਸ਼ੇਅਰ ਹੋ ਰਿਹਾ ਹੈ।
ranjit bawa and aditi sharma Image Source: instagram
ਰਣਜੀਤ ਬਾਵਾ ਤੇ ਅਦਿਤੀ ਸ਼ਰਮਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਪ੍ਰਭ ਗਰੇਵਾਲ, ਮਲਕੀਤ ਰੌਣੀ ਤੇ ਕਈ ਹੋਰ ਪੰਜਾਬੀ ਕਲਾਕਾਰ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 2022 'ਚ ਰਿਲੀਜ਼ ਹੋਵੇਗੀ । ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਰਹੇ ਨੇ। ਉਹ ਅਖੀਰਲੀ ਵਾਰ ‘ਤਾਰਾ ਮੀਰਾ’ ਫ਼ਿਲਮ ਨਜ਼ਰ ਆਏ ਸੀ।  
 
View this post on Instagram
 

A post shared by Ranjit Bawa( Bajwa) (@ranjitbawa)

0 Comments
0

You may also like