ਰਣਜੀਤ ਬਾਵਾ ਆਪਣੇ ਇਸ ਫੈਨ ਦੀ ਹੌਸਲਾ ਅਫਜ਼ਾਈ ਲਈ ਸਟੇਜ ਤੋਂ ਹੇਠ ਉਤਰਕੇ ਦਿੱਤਾ ਸਤਿਕਾਰ, ਪ੍ਰਸ਼ੰਸਕਾਂ ਨੂੰ ਪਸੰਦ ਆਇਆ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ

written by Lajwinder kaur | June 17, 2021

ਪੰਜਾਬੀ ਮਿਊਜ਼ਿਕ ਜਗਤ ‘ਚ ‘ਮਿੱਟੀ ਦਾ ਬਾਵਾ’ ਦੇ ਨਾਲ ਨਾਂਅ ਬਨਾਉਣ ਵਾਲੇ ਗਾਇਕ ਰਣਜੀਤ ਬਾਵਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਗੀਤਾਂ ਤੇ ਬੇਬਾਕ ਬੋਲਣ ਦੇ ਅੰਦਾਜ਼ ਕਰਕੇ ਸੁਰਖੀਆਂ ‘ਚ ਬਣੇ ਰਹਿੰਦੇ ਨੇ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਹਰ ਇੱਕ ਨੂੰ ਪਸੰਦ ਆ ਰਿਹਾ ਹੈ ।

Ranjit Bawa Image Source –instagram
ਹੋਰ ਪੜ੍ਹੋ : ਟੀਵੀ ਇੰਡਸਟਰੀ ਦੀ ਅਦਾਕਾਰਾ ਸ਼ਿਖਾ ਸਿੰਘ ਦੀ ਧੀ ਹੋਈ ਇੱਕ ਸਾਲ ਦੀ, ਬਰਥਡੇਅ ਵਿਸ਼ ਕਰਨ ਦੇ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
: ਕੋਰੋਨਾ ਦੀ ਵੈਕਸੀਨ ਲਗਵਾਉਣ ਪਹੁੰਚੀ ਰਾਖੀ ਸਾਵੰਤ ਦਾ ਡਰ ਨਾਲ ਹੋਇਆ ਬੁਰਾ ਹਾਲ, ਸੋਸ਼ਲ ਮੀਡੀਆ ‘ਤੇ ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
inside image of ranjit bawa shared new video of his fan Image Source –instagram
ਇਹ ਪੁਰਾਣਾ ਵੀਡੀਓ ਖੁਦ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਰਣਜੀਤ ਬਾਵਾ ਆਪਣੇ ਫੈਨ ਦੇ ਲਈ ਸਟੇਜ ਤੋਂ ਹੇਠ ਆਉਂਦਾ ਹੈ ਤੇ ਉਸਦੀ ਹੌਸਲਾ ਅਫਜਾਈ ਕਰਦਾ ਹੈ। ਜੀ ਹਾਂ ਗਿਰੀ ਵੇਚਣ ਵਾਲੇ ਫੈਨ ਨੂੰ ਜੱਫੀ ਪਾ ਕੇ ਮਿਲਦੇ ਨੇ ਪਿਆਰ ‘ਚ ਉਨ੍ਹਾਂ ਨੂੰ ਕੁਝ ਪੈਸੇ ਵੀ ਦਿੰਦੇ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਹੈ- ‘ਮਨ ਨੀਵਾਂ ਮੱਤ ਉੱਚੀ 🙏🏻🙏🏻ਸ਼ੁਕਰ ਕਰਦਾ ਰੱਬ ਦਾ ਜਿੰਨ੍ਹੇ ਏਨੇ ਪਿਆਰ ਕਰਨ ਵਾਲੇ ਦਿੱਤੇ🙏🏻 #ranjitbawa #ranjitbawalive #fans’ ।
singer ranjit bawa new movie prouna2 poster with fans Image Source –instagram
ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਰਹੇ ਨੇ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਪ੍ਰਾਹੁਣਾ-2 ਦਾ ਵੀ ਪੋਸਟਰ ਸਾਂਝਾ ਕੀਤਾ ਹੈ। ਉਹ ਅਖੀਰਲੀ ਵਾਰ ‘ਤਾਰਾ ਮੀਰਾ’ ਫ਼ਿਲਮ ਨਜ਼ਰ ਆਏ ਸੀ।  
 
View this post on Instagram
 

A post shared by Ranjit Bawa( Bajwa) (@ranjitbawa)

0 Comments
0

You may also like