ਰਣਜੀਤ ਬਾਵਾ ਦਾ ਨਵਾਂ ਗੀਤ ‘ਪਹਿਚਾਣ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | December 02, 2021

ਰਣਜੀਤ ਬਾਵਾ (Ranjit Bawa) ਦਾ ਨਵਾਂ ਗੀਤ ‘ਪਹਿਚਾਣ’ (Pehchan) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜਸਕਰਣ ਰਿਆੜ ਦੇ ਲਿਖੇ ਹੋਏ ਨੇ ਅਤੇ ਮਿਊਜ਼ਿਕ ਦਿੱਤਾ ਹੈ ਯੇ ਪਰੂਫ ਨੇ । ਇਸ ਗੀਤ ‘ਚ ਰਣਜੀਤ ਬਾਵਾ ਨੇ ਜੱਟ ਗੱਭਰੂ ਮੁੰਡੇ ਦੀ ਪਛਾਣ ਦੱਸੀ ਹੈ ਕਿ ਕਿਸ ਤਰ੍ਹਾਂ ਕਿਸੇ ਵਿਅਕਤੀ ਦੀ ਸੋਚ ਦਾ ਪਤਾ ਲੱਗ ਜਾਂਦਾ ਹੈ । ਰਣਜੀਤ ਬਾਵਾ ਦਾ ਇਹ ਗੀਤ ਸਰੋਤਿਆਂ ਨੂੰ ਵੀ ਪਸੰਦ ਆ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ।

Ranjit Bawa image From Ranjit Bawa Song

ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਨੇ ਸਾਂਝਾ ਕੀਤਾ ਆਪਣੇ ਪਿੰਡ ਦਾ ਨਜ਼ਾਰਾ, ਪ੍ਰਸ਼ੰਸਕਾਂ ਨੂੰ ਵੀਡੀਓ ਆ ਰਿਹਾ ਪਸੰਦ

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਰਣਜੀਤ ਬਾਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਾਇਕੀ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ।

Ranjit Bawa image From Ranjit Bawa song

ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਓਨਾਂ ਹੀ ਪਸੰਦ ਕੀਤਾ ਗਿਆ ਜਿੰਨਾ ਕਿ ਉਨ੍ਹਾਂ ਦੀ ਗਾਇਕੀ ਨੂੰ । ਰਣਜੀਤ ਬਾਵਾ ਨੇ ਗਾਇਕੀ ‘ਚ ਇਹ ਮੁਕਾਮ ਹਾਸਲ ਕਰਨ ਦੇ ਲਈ ਕਰੜੀ ਮਿਹਨਤ ਕੀਤੀ ਅਤੇ ਅੱਜ ਉਹ ਮਿਹਨਤ ਦੀ ਬਦੌਲਤ ਪੰਜਾਬੀ ਇੰਡਸਟਰੀ ‘ਚ ਮੰਨਿਆ ਪ੍ਰਮੰਨਿਆ ਚਿਹਰਾ ਬਣ ਚੁੱਕੇ ਹਨ ।

 

View this post on Instagram

 

A post shared by Ranjit Bawa (@ranjitbawa)

ਰਣਜੀਤ ਬਾਵਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਭਲਵਾਨ ਸਿੰਘ, ਹਾਈਐਂਡ ਯਾਰੀਆਂ, ਤਾਰਾ ਮੀਰਾ, ਖਿਦੋ ਖੂੰਡੀ, ਤੂਫਾਨ ਸਿੰਘ, ਵੇਖ ਬਰਾਤਾਂ ਚੱਲੀਆਂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

 

You may also like