ਰਣਵਿਜੇ ਨੇ ਧੀ ਦੇ ਜਨਮ ਦਿਨ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਪਾਈ ਦਿਲ ਨੂੰ ਛੂਹ ਜਾਣ ਵਾਲੀ ਪੋਸਟ

written by Lajwinder kaur | January 16, 2020

ਟੀਵੀ ਦੇ ਰਿਆਲਟੀ ਸ਼ੋਅ ਰੋਡੀਜ਼ ਦੇ ਨਾਲ ਮਨੋਰੰਜਨ ਜਗਤ ‘ਚ ਆਪਣੀ ਵੱਖਰੀ ਜਗ੍ਹਾ ਬਨਾਉਣ ਵਾਲੇ ਤੇ ਪੰਜਾਬੀਆਂ ਦਾ ਨਾਂਅ ਚਮਕਾਉਣ ਵਾਲੇ ਰਣਵਿਜੇ ਨੂੰ ਅੱਜ ਲੋਕੀਂ ਵਧਾਈ ਦੇ ਰਹੇ ਹਨ। ਜੀ ਹਾਂ ਅੱਜ ਯਾਨੀ 16 ਜਨਵਰੀ ਨੂੰ ਰਣਵਿਜੇ ਦੀ ਬੇਟੀ ਕਾਇਨਾਤ ਸਿੰਘਾ (Kainaat Singha) ਦਾ ਜਨਮ ਦਿਨ ਹੈ। ਜਿਸਦੇ ਚੱਲਦੇ ਰਣਵਿਜੇ ਨੇ ਆਪਣੀ ਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਦਿਲ ਨੂੰ ਛੂਹ ਜਾਣ ਵਾਲੀ ਪੋਸਟ ਪਾਈ ਹੈ।

ਹੋਰ ਵੇਖੋ:ਬਾਪ-ਧੀ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦਾ ਪ੍ਰਭ ਗਿੱਲ ਦਾ ਗੀਤ ‘ਇੱਕ ਸੁਪਨਾ’ ਕਰ ਰਿਹਾ ਹੈ ਸਭ ਨੂੰ ਭਾਵੁਕ, ਛਾਇਆ ਟਰੈਂਡਿੰਗ 'ਚ

ਉਨ੍ਹਾਂ ਨੇ ਲਿਖਿਆ ਹੈ, ‘ਜਨਮ ਦਿਨ ਮੁਬਾਰਕ ਮੇਰੀ ਯੂਨੀਵਰਸ ਕਾਇਨਾਤ ਸਿੰਘਾ..ਬਹੁਤ ਖ਼ੁਸਕਿਸਮਤੀ ਵਾਲੀ ਗੱਲ ਹੈ ਤੈਨੂੰ ਵੱਡੇ ਹੁੰਦੇ ਦੇਖਣਾ,ਪਿਛਲੇ ਤਿੰਨ ਸਾਲਾਂ ਦੇ ਬੱਚੇ ਲਈ ਧੰਨਵਾਦ.. ਮੈਂ ਚਾਹੁੰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਤੂੰ ਸ਼ਾਨਦਾਰ ਅਤੇ ਸੁੰਦਰ ਜ਼ਿੰਦਗੀ ਜੀਵੇ..ਡੈਡੀ ਤੈਨੂੰ ਬੇਅੰਤ ਪਿਆਰ ਕਰਦੇ ਨੇ ਅਤੇ ਕਰਦੇ ਰਹਿਣਗੇ...’ ਇਸ ਪੋਸਟ ਉੱਤੇ ਫੈਨਜ਼ ਦੇ ਨਾਲ ਮਨੋਰੰਜਨ ਜਗਤ ਦੇ ਕਲਾਕਾਰ ਵੀ ਕਮੈਂਟਸ ਕਰਕੇ ਕਾਇਨਾਤ ਨੂੰ ਬਰਥਡੇਅ ਵਿਸ਼ ਕਰ ਰਹੇ ਹਨ। ਇਸ ਪੋਸਟ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ਦੱਸ ਦਈਏ ਸਾਲ 2017 ‘ਚ ਰਣਵਿਜੇ ਪਿਤਾ ਬਣੇ ਸਨ ਉਨ੍ਹਾਂ ਦੀ ਪਤਨੀ ਪ੍ਰਿਯੰਕਾ ਨੇ ਬੇਟੀ ਨੂੰ ਜਨਮ ਦਿੱਤਾ ਸੀ। ਉਹ ਅਕਸਰ ਹੀ ਆਪਣੀ ਧੀ ਦੇ ਨਾਲ ਮਸਤੀ ਕਰਦਿਆਂ ਦੀ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ। ਰਣਵਿਜੇ ਕਈ ਹਿੰਦੀ ਫ਼ਿਲਮਾਂ ਤੇ ਪੰਜਾਬੀ ਫ਼ਿਲਮਾਂ ਚ ਕੰਮ ਕਰ ਚੁੱਕੇ ਹਨ।

0 Comments
0

You may also like