ਮੁੜ ਭੀਖ ਮੰਗਣ ਦੀ ਕਗਾਰ ‘ਤੇ ਪਹੁੰਚੀ ਰਾਨੂੰ ਮੰਡਲ, ਇੱਕ ਵਾਇਰਲ ਵੀਡੀਓ ਨੇ ਬਦਲ ਦਿੱਤੀ ਸੀ ਜ਼ਿੰਦਗੀ

written by Shaminder | October 12, 2020

ਸ਼ੋਸਲ ਮੀਡੀਆ ਦੇ ਜ਼ਰੀਏ ਸਟਾਰ ਬਣੀ ਰਾਨੂੰ ਮੰਡਲ ਏਨੀਂ ਦਿਨੀਂ ਬਚਹਾਲੀ ਦੇ ਦੌਰ ਚੋਂ ਗੁਜ਼ਰ ਰਹੀ ਹੈ ।ਕਿਉਂਕਿ ਕੋਰੋਨਾ ਕਾਲ ਨੇ ਉਨ੍ਹਾਂ ਦੀ ਹਾਲਤ ਵਿਗਾੜ ਦਿੱਤੀ ਹੈ ।ਕਿਉਂਕਿ ਰਾਨੂੰ ਮੰਡਲ ਨੂੰ ਕੰਮ ਨਹੀਂ ਮਿਲ ਰਿਹਾ ਜਿਸ ਕਾਰਨ ਉਹ ਪ੍ਰੇਸ਼ਾਨ ਚੱਲ ਰਹੀ ਹੈ । ਦੱਸ ਦਈਏ ਕਿ ਰਾਨੂੰ ਮੰਡਲ ਨੇ ਸਾਲ 2019 ‘ਚ ਹਿਮੇਸ਼ ਰੇਸ਼ਮੀਆ ਦੇ ਨਾਲ ਇੱਕ ਤੋਂ ਬਾਅਦ ਇੱਕ ਤਿੰਨ ਗੀਤ ਕੀਤੇ ਸਨ ।

ranu-mandal ranu-mandal

ਜਿਸ ‘ਚ ‘ਤੇਰੀ ਮੇਰੀ ਕਹਾਣੀ’ ਕਾਫੀ ਪ੍ਰਸਿੱਧ ਹੋਇਆ ਸੀ । ਇਸ ਗੀਤ ਦੇ ਕਾਰਨ ਉਹ ਮੀਡੀਆ ਦੀਆਂ ਸੁਰਖੀਆਂ ‘ਚ ਬਣੀ ਰਹੀ ਅਤੇ ਰਾਤੋ ਰਾਤ ਉਸ ਦੀ ਕਿਸਮਤ ਬਦਲ ਗਈ । ਇੱਕ ਤੋਂ ਬਾਅਦ ਇੱਕ ਗੀਤਾਂ ਲਈ ਆਫਰ ਮਿਲਣੇ ਸ਼ੁਰੂ ਹੋ ਗਏ ਸਨ ।ਪਰ ਇੱਕ ਵਾਰ ਮੁੜ ਤੋਂ ਉਸ ਦੀ ਜ਼ਿੰਦਗੀ ‘ਚ ਹਨੇਰਾ ਛਾ ਗਿਆ ਹੈ ।

ਹੋਰ ਪੜ੍ਹੋ : ਗਾਣਾ ਗਾਉਣ ਦੇ ਮਾਮਲੇ ’ਚ ਰਾਨੂੰ ਮੰਡਲ ਨੂੰ ਟੱਕਰ ਦੇ ਰਿਹਾ ਹੈ ਇਹ ਮੁੰਡਾ, ਇੱਕ ਲੱਖ ਲੋਕਾਂ ਨੇ ਸ਼ੇਅਰ ਕੀਤਾ ਵੀਡੀਓ

Ranu Ranu

ਕਿਉਂਕਿ ਰਾਨੂੰ ਮੰਡਲ ਨੂੰ ਕੰਮ ਨਹੀਂ ਮਿਲ ਰਿਹਾ ।ਦੱਸ ਦਈਏ ਕਿ ਰਾਨੂੰ ਮੰਡਲ ਪੱਛਮੀ ਬੰਗਾਲ ਦੇ ਰਾਣਾਘਾਟ ਰੇਲਵੇ ਸਟੇਸ਼ਨ ‘ਤੇ ਲਤਾ ਮੰਗੇਸ਼ਕਰ ਦਾ ਗਾਣਾ ਗਾ ਕੇ ਆਪਣਾ ਗੁਜ਼ਾਰਾ ਕਰਦੀ ਸੀ।

Ranu Ranu

ਉਸ ਦਾ ਇਹ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਅਤੇ ਰਾਤੋ ਰਾਤ ਉਹ ਸੋਸ਼ਲ ਮੀਡੀਆ ਸੈਂਸੇਸ਼ਨ ਬਣ ਗਈ ਸੀ ।

You may also like