ਰਣਵੀਰ ਸਿੰਘ, NBA ਸਟਾਰ Ice Trae ਨਾਲ 'ਗੱਲਾਂ ਗੂੜ੍ਹੀਆਂ' ਗੀਤ 'ਤੇ ਡਾਂਸ ਕਰਦੇ ਹੋਏ ਆਏ ਨਜ਼ਰ, ਵੇਖੋ ਵੀਡੀਓ

written by Pushp Raj | October 10, 2022 02:28pm

Ranveer Singh and Ice Trae dance video : ਬਾਲੀਵੁੱਡ ਸਟਾਰ ਰਣਵੀਰ ਸਿੰਘ ਦੇ ਖੇਡਾਂ ਪ੍ਰਤੀ ਪਿਆਰ ਤੋਂ ਹਰ ਕੋਈ ਜਾਣੂ ਹੈ। ਹਾਲ ਹੀ ਵਿੱਚ ਰਣਵੀਰ ਸਿੰਘ NBA ਅਬੂ ਧਾਬੀ ਖੇਡਾਂ 2022 ਵਿੱਚ ਹਿੱਸਾ ਲੈਣ ਪਹੁੰਚੇ। ਇਥੇ ਰਣਵੀਰ ਸਿੰਘ ਨੇ ਆਪਣਾ ਐਨਰਜੀ ਲੈਵਲ ਬਰਕਰਾਰ ਰੱਖਿਆ ਤੇ ਸਭ ਦਾ ਮਨੋਰੰਜਨ ਕੀਤਾ। ਰਣਵੀਰ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ NBA ਸਟਾਰ Ice Trae ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

Image Source: Instagram

ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਐਨਬੀਏ ਸਟਾਰ Ice Trae ਦੇ ਨਾਲ ਬਾਲੀਵੁੱਡ ਦੇ ਇੱਕ ਮਸ਼ਹੂਰ ਗੀਤ ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਣਵੀਰ ਨੇ ਕੈਪਸ਼ਨ ਵਿੱਚ ਲਿਖਿਆ, "Trae ਭਾਜੀ ਦੇ ਨਾਲ ਭੰਗੜਾ !!! 🕺🏽🕺🏽❄️❄️🥶🥶 Here’s Ice Trae celebrating his awesome performance with some Gallan Goodiyan! 🎶 🎶 🎶@nba @nbaindia @nbastyle_in @nbaarabic @nbaeurope #NBAinAbuDhabi"

Image Source: Instagram

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ Ice Trae ਅਤੇ ਰਣਵੀਰ ਫੇਮਸ ਬਾਲੀਵੁੱਡ ਗੀਤ 'ਗੱਲਾਂ ਗੂੜ੍ਹੀਆਂ' 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਸਟਾਰ ਭਰਪੂਰ ਐਨਰਜੀ ਨਾਲ ਡਾਂਸ ਕਰ ਰਹੇ ਹਨ। ਦੋਵਾਂ ਨੂੰ ਇਸ ਤਰ੍ਹਾਂ ਡਾਂਸ ਕਰਦੇ ਦੇਖ ਫੈਨਜ਼ ਹੈਰਾਨ ਰਹਿ ਗਏ।

ਫੈਨਜ਼ ਨੇ ਰਣਵੀਰ ਦੇ ਇਸ ਜੋਸ਼ ਭਰੇ ਡਾਂਸ ਦੀ ਤਾਰੀਫ ਕੀਤੀ ਹੈ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ 'ਚ ਫੈਨਜ਼ ਹੌਸਲਾ ਅਫਜ਼ਾਈ ਕਰਦੇ ਹੋਏ ਰਣਵੀਰ ਲਈ ਤਾੜੀਆਂ ਮਾਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਇਹ ਸਭ ਤੋਂ ਅਦਭੁਤ ਚੀਜ਼ ਹੈ ਜੋ ਮੈਂ ਕਦੇ ਦੇਖੀ ਹੈ।'

Image Source: Instagram

ਹੋਰ ਪੜ੍ਹੋ: ਐੱਸ.ਐੱਸ. ਰਾਜਾਮੌਲੀ ਦਾ ਜਨਮਦਿਨ ਅੱਜ, ਅਜੇ ਦੇਵਗਨ ਨੇ ਪੋਸਟ ਸ਼ੇਅਰ ਕਰ ਦਿੱਤੀ ਜਨਮਦਿਨ ਦੀ ਵਧਾਈ

ਰਣਵੀਰ ਸਿੰਘ ਖੁਦ ਬਾਸਕਟਬਾਲ ਖੇਡ ਦੇਖਣ ਅਤੇ ਖੇਡਣ ਦੇ ਸ਼ੌਕੀਨ ਹਨ। ਰਣਵੀਰ ਨੇ ਇਸ ਤੋਂ ਪਹਿਲਾਂ ਟ੍ਰਿਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਮੌਕੇ ਰਣਵੀਰ ਨੇ ਅਦਾਕਾਰ ਆਰ ਮਾਧਵਨ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨਾਲ ਸੈਲਫੀ ਸ਼ੇਅਰ ਕਰਦੇ ਹੋਏ ਮਾਧਵਨ ਨੇ ਲਿਖਿਆ, ‘ਆਪਕੋ ਪਿਆਰ ਭਾਈ।’ ਹਾਲਾਂਕਿ ਦੋਵਾਂ ਅਦਾਕਾਰਾਂ ਨੂੰ ਇਕੱਠੇ ਦੇਖ ਕੇ ਇੱਕ ਪ੍ਰਸ਼ੰਸਕ ਦੀ ਦਿਲਚਸਪ ਪ੍ਰਤੀਕਿਰਿਆ ਆਈ।

 

View this post on Instagram

 

A post shared by Ranveer Singh (@ranveersingh)

You may also like