ਐੱਸ.ਐੱਸ. ਰਾਜਾਮੌਲੀ ਦਾ ਜਨਮਦਿਨ ਅੱਜ, ਅਜੇ ਦੇਵਗਨ ਨੇ ਪੋਸਟ ਸ਼ੇਅਰ ਕਰ ਦਿੱਤੀ ਜਨਮਦਿਨ ਦੀ ਵਧਾਈ

written by Pushp Raj | October 10, 2022 01:25pm

SS Rajamouli's birthday: ਸਾਊਥ ਸਿਨੇਮਾ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਐੱਸ.ਐੱਸ. ਰਾਜਾਮੌਲੀ ਦਾ ਅੱਜ ਜਨਮਦਿਨ ਹੈ। 'ਬਾਹੂਬਲੀ' ਅਤੇ 'ਆਰਆਰਆਰ' ਵਰਗੀਆਂ ਮੈਗਾਬਲਾਕਬਸਟਰ ਫਿਲਮਾਂ ਬਣਾਉਣ ਵਾਲੇ ਐੱਸ.ਐੱਸ. ਰਾਜਾਮੌਲੀ 10 ਅਕਤੂਬਰ ਨੂੰ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ। ਇਸ ਦੌਰਾਨ ਕਈ ਟੌਲੀਵੁੱਡ ਤੇ ਬੌਲੀਵੁੱਡ ਸੈਲਬਸ ਅਤੇ ਫੈਨਜ਼ ਰਾਜਮੌਲੀ ਨੂੰ ਸੋਸ਼ਲ ਮੀਡੀਆ 'ਤੇ ਜਨਮਦਿਨ ਦੀ ਵਧਾਈ ਦੇ ਰਹੇ ਹਨ।

Image Source: Twitter

ਜਨਮਦਿਨ ਦੇ ਇਸ ਖ਼ਾਸ ਮੌਕੇ 'ਤੇ ਐਸਐਸ ਰਾਜਮੌਲੀ ਨੂੰ ਫ਼ਿਲਮ ਜਗਤ ਤੋਂ ਵਧਾਈਆਂ ਮਿਲਣ ਦਾ ਦੌਰ ਜਾਰੀ ਹੈ। ਅਜਿਹੇ 'ਚ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਨੇ ਵੀ ਇੱਕ ਖ਼ਾਸ ਪੋਸਟ ਸ਼ੇਅਰ ਕਰਦੇ ਹੋਏ ਐੱਸ.ਐੱਸ. ਰਾਜਾਮੌਲੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਫ਼ਿਲਮ RRR' 'ਚ ਐੱਸ.ਐੱਸ. ਰਾਜਾਮੌਲੀ ਨਾਲ ਕੰਮ ਕਰ ਚੁੱਕੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਉਨ੍ਹਾਂ ਨੂੰ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ। ਅਜੇ ਦੇਵਗਨ ਨੇ ਆਪਣੇ ਅਧਿਕਾਰਿਤ ਟਵਿੱਟਰ ਉੱਤੇ ਇੱਕ ਟਵੀਟ ਕੀਤਾ ਹੈ।

ਇਸ ਟਵੀਟ ਦੇ ਨਾਲ ਹੀ ਅਜੇ ਨੇ RRR ਦੇ ਸੈੱਟ 'ਤੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਐੱਸ.ਐੱਸ. ਰਾਜਾਮੌਲੀ ਨਾਲ ਮੁਸਕਰਾਉਂਦੇ ਹੋਏ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਟਵੀਟ ਵਿੱਚ ਅਜੇ ਨੇ ਲਿਖਿਆ, " ਜਨਮਦਿਨ ਮੁਬਾਰਕ ਪਿਆਰੇ ਰਾਜਾਮੌਲੀ ਸਰ। ਤੁਸੀਂ ਇੱਕ ਸ਼ਾਨਦਾਰ ਡਾਇਰੈਕਟਰ ਹੋ। ਮੈਨੂੰ ਤੁਹਾਡੇ ਵਿਜ਼ਨ ਨਾਲ ਪਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਤੁਹਾਡੇ ਸਿਨੇਮਾ ਨਾਲ ਵੀ ਪਿਆਰ ਹੈ। ਦੇਸ਼ ਨੂੰ ਮਾਣ ਮਹਿਸੂਸ ਕਰਵਾਉਂਦੇ ਰਹੋ ਸਰ। ਸਭ ਤੋਂ ਮਹੱਤਵਪੂਰਨ ਹੈ ਤੁਹਾਡਾ ਅੱਜ ਦਾ ਦਿਨ @ssrajamouli "

Image Source: Twitter

ਐੱਸ.ਐੱਸ. ਰਾਜਾਮੌਲੀ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ
ਐੱਸ.ਐੱਸ. ਰਾਜਾਮੌਲੀ ਦਾ ਜਨਮ 10 ਅਕਤੂਬਰ 1973 ਨੂੰ ਅਮਰੇਸ਼ਵਾਰਾ ਕੈਂਪ (ਕਰਨਾਟਕ) ਵਿੱਚ ਹੋਇਆ ਸੀ। ਉਨ੍ਹਾਂ ਨੂੰ ਘਰ ਵਿੱਚ ਨੰਦੀ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ। ਦੱਸ ਦੇਈਏ ਕਿ ਐੱਸ.ਐੱਸ. ਰਾਜਾਮੌਲੀ ਦਾ ਪੂਰਾ ਨਾਂ ਕੁਦੁਰੀ ਸ਼੍ਰੀਸੈਲਾ ਸ਼੍ਰੀ ਰਾਜਾਮੌਲੀ ਹੈ। ਕਰਨਾਟਕ ਦੇ ਰਾਏਚੂਰ ਤੋਂ ਹੋਣ ਕਾਰਨ ਉਨ੍ਹਾਂ ਨੂੰ ਕੰਨੜ ਭਾਸ਼ਾ ਵਿੱਚ ਮਹਾਰਤ ਹਾਸਿਲ ਹੈ।

ਰਾਜਾਮੌਲੀ ਮਸ਼ਹੂਰ ਫ਼ਿਲਮ ਲੇਖਕ ਕੇਵੀ ਵਿਜਯੇਂਦਰ ਪ੍ਰਸਾਦ ਦੇ ਬੇਟੇ ਹਨ। ਵਿਜਯੇਂਦਰ ਪ੍ਰਸਾਦ ਨੇ ਹੀ 'ਬਾਹੂਬਲੀ' ਅਤੇ 'ਬਜਰੰਗੀ ਭਾਈਜਾਨ' ਵਰਗੀਆਂ ਫਿਲਮਾਂ ਲਈ ਸਕ੍ਰਿਪਟਾਂ ਲਿਖੀਆਂ ਹਨ। ਰਾਜਾਮੌਲੀ ਨੇ ਮਸ਼ਹੂਰ ਕਾਸਟਯੂਮ ਡਿਜ਼ਾਈਨਰ ਰਮਾ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਦੋ ਬੱਚੇ ਹਨ ਐੱਸ.ਐੱਸ.ਕਾਰਤਿਕੇਯ ਅਤੇ ਐੱਸ.ਐੱਸ. ਮਯੂਕਾ।

Image Source: Twitter

ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤੀ ਨਵੀਂ ਤਸਵੀਰਾਂ, ਅਦਾਕਾਰਾ ਨੇ ਟ੍ਰੈਡੀਸ਼ਨਲ ਲੁੱਕ ਨਾਲ ਜਿੱਤਿਆ ਫੈਨਜ਼ ਦਾ ਦਿਲ

ਫ਼ਿਲਮ ਡਾਇਰੈਕਟਰ ਬਨਣ ਤੋਂ ਪਹਿਲਾਂ ਰਾਜਾਮੌਲੀ ਟੀਵੀ ਸ਼ੋਅਜ਼ ਰਾਹੀਂ ਆਪਣੀਆਂ ਕਾਲਪਨਿਕ ਚੀਜ਼ਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਦੇ ਸਨ। ਰਾਜਾਮੌਲੀ ਤੇਲਗੂ ਟੀਵੀ ਸ਼ੋਅ ਦੇ ਨਿਰਦੇਸ਼ਕ ਹੁੰਦੇ ਸਨ। ਉਹ 'ਸ਼ਾਂਤੀ ਨਿਵਾਸਮ' ਵਰਗੇ ਸੀਰੀਅਲ ਬਣਾ ਚੁੱਕੇ ਹਨ।ਕਿਹਾ ਜਾਂਦਾ ਹੈ ਕਿ ਸਾਊਥ ਐਕਟਰ ਜੂਨੀਅਰ ਐਨਟੀਆਰ ਨੂੰ ਸੁਪਰਸਟਾਰ ਬਣਾਉਣ 'ਚ ਰਾਜਾਮੌਲੀ ਦਾ ਵੱਡਾ ਹੱਥ ਹੈ।

ਰਾਜਾਮੌਲੀ ਨੇ ਜੂਨੀਅਰ ਐਨਟੀਆਰ ਨਾਲ 'ਸਟੂਡੈਂਟ ਨੰਬਰ 1' ਅਤੇ 'ਸਿਮਹਾਦਰੀ' ਫਿਲਮਾਂ ਕੀਤੀਆਂ ਹਨ, ਜੋ ਸੁਪਰਹਿੱਟ ਸਾਬਿਤ ਹੋਈਆਂ ਹਨ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਊਥ ਫ਼ਿਲਮਾਂ ਦੇ ਸਫਲ ਨਿਰਦੇਸ਼ਕਾਂ 'ਚੋਂ ਇੱਕ ਸ਼ੰਕਰ ਤੋਂ ਬਾਅਦ ਰਾਜਾਮੌਲੀ ਦੂਜੇ ਅਜਿਹੇ ਨਿਰਦੇਸ਼ਕ ਹਨ, ਜਿਨ੍ਹਾਂ ਦੀ ਇਕ ਵੀ ਫ਼ਿਲਮ ਫਲਾਪ ਨਹੀਂ ਹੋਈ ਹੈ।

You may also like