ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤੀ ਨਵੀਂ ਤਸਵੀਰਾਂ, ਅਦਾਕਾਰਾ ਨੇ ਟ੍ਰੈਡੀਸ਼ਨਲ ਲੁੱਕ ਨਾਲ ਜਿੱਤਿਆ ਫੈਨਜ਼ ਦਾ ਦਿਲ

written by Pushp Raj | October 10, 2022 12:24pm

Shehnaaz Gill new pics in Saree: ਪੰਜਾਬ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਚਰਚਾ ਵਿੱਚ ਰਹਿੰਦੀ ਹੈ। ਬਿੱਗ ਬੌਸ ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਨਾਉਣ ਵਾਲੀ ਸ਼ਹਿਨਾਜ਼ ਗਿੱਲ ਮੁੜ ਇੱਕ ਵਾਰ ਫਿਰ ਆਪਣੀ ਨਵੀਂ ਲੁੱਕਸ ਲਈ ਚਰਚਾ ਵਿੱਚ ਆ ਗਈ ਹੈ। ਜੀ ਹਾਂ ਇਸ ਵਾਰ ਟ੍ਰੈਡੀਸ਼ਨਲ ਲੁੱਕ ਵਿੱਚ ਨਜ਼ਰ ਆਈ ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ਹਿਨਾਜ਼ ਨੇ ਹਾਲ ਹੀ ਵਿੱਚ ਸਾਊਥ ਫ਼ਿਲਮ ਫੇਅਰ ਅਵਾਰਡ 2022 ਦੇ ਵਿੱਚ ਸ਼ਾਮਿਲ ਹੋਣ ਪਹੁੰਚੀ ਸੀ। ਇਸ ਦੌਰਾਨ ਸ਼ਹਿਨਾਜ਼ ਸਾੜ੍ਹੀ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।

ਹੁਣ ਸ਼ਹਿਨਾਜ਼ ਨੇ ਆਪਣੇ ਸਾੜ੍ਹੀ ਵਾਲੇ ਲੁੱਕ ਦੀਆਂ ਤਸਵੀਰਾਂ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ ਵਿੱਚ ਲਿਖਿਆ, #AboutLastNight #FilmFareSouth2022 Reigning my love for the timeless classic #kanjivaram saree 🤍'

Image Source: Instagram

ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਹਰੇ ਅਤੇ ਗੋਲਡਨ ਰੰਗ ਖੂਬਸੂਰਤ ਕਾਂਜੀਵਰਮ ਸਾੜ੍ਹੀ ਪਹਿਨੇ ਹੋਏ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਡੀਪ ਨੈਕ ਬਲਾਊਜ ਪਾਇਆ ਹੋਇਆ ਹੈ। ਸ਼ਹਿਨਾਜ਼ ਨੇ ਲਾਈਟ ਮੇਅਕਪ ਕੀਤਾ ਹੈ ਤੇ ਹੇਅਰ ਬਨ ਬਣਾਇਆ ਹੋਇਆ ਹੈ। ਇਸ ਨਾਲ ਹੱਥਾਂ ਵਿੱਚ ਚੂੜੀਆਂ ਗਲੇ ਵਿੱਚ ਗਹਿਣੇ ਅਤੇ ਵਾਲਾਂ ਵਿੱਚ ਗਜ਼ਰਾ ਲਾ ਕੇ ਸ਼ਹਿਨਾਜ਼ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।

ਸ਼ਹਿਨਾਜ਼ ਗਿੱਲ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਹ ਤਸਵੀਰਾਂ ਫੈਨਜ਼ ਨੂੰ ਬੇਹੱਦ ਪਸੰਦ ਆ ਰਹੀਆਂ ਹਨ। ਸਿਡਨਾਜ਼ ਦੇ ਫੈਨਜ਼ ਅਦਾਕਾਰਾ ਦੇ ਇਸ ਟ੍ਰੈਡੀਸ਼ਨਲ ਲੁੱਕ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ ਤੇ ਕਮੈਂਟ ਕਰਕੇ ਉਸ ਦੀ ਤਾਰੀਫ ਕਰ ਰਹੇ ਹਨ। ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਉੱਤੇ ਫੈਨਜ਼ ਦਿਲ ਖੋਲ੍ਹ ਕੇ ਪਿਆਰ ਬਰਸਾ ਰਹੇ ਹਨ।

Image Source: Instagram

ਹੋਰ ਪੜ੍ਹੋ: ਰਿਸ਼ੀ ਕਪੂਰ ਨੂੰ ਯਾਦ ਕਰ ਭਾਵੁਕ ਹੋਈ ਨੀਤੂ ਕਪੂਰ, ਪੋਸਟ ਸ਼ੇਅਰ ਕਰ ਸਾਂਝੀ ਕੀਤੀ ਦਿਲ ਦੀ ਗੱਲ

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਕੌਰ ਗਿੱਲ ਨੇ ਬਿੱਗ ਬੌਸ 13 ਤੋਂ ਬਾਅਦ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਬਿੱਗ ਬੌਸ ਹਾਊਸ ਵਿੱਚ ਸ਼ਹਿਨਾਜ਼ ਨੇ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨਾਲ ਆਪਣੀ ਦੋਸਤੀ ਅਤੇ ਆਪਣੇ ਪਿਆਰੇ ਤੇ ਚੁੱਲਬੁਲੇ ਅੰਦਾਜ਼ ਨਾਲ ਦਰਸ਼ਕਾਂ ਦਿਲ ਜਿੱਤ ਲਿਆ ਸੀ। ਜਲਦ ਹੀ ਸ਼ਹਿਨਾਜ਼ ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ। ਫੈਨਜ਼ ਸ਼ਹਿਨਾਜ਼ ਦੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

 

View this post on Instagram

 

A post shared by Shehnaaz Gill (@shehnaazgill)

You may also like