ਲੋਕ ਰਣਵੀਰ ਸਿੰਘ ਦਾ ਮਜ਼ਾਕ ਉਡਾਉਂਦੇ ਰਹੇ ਤੇ ਉਹਨਾਂ ਨੇ ਇਸ ਮਜ਼ਾਕ ਨਾਲ ਹੀ ਕਮਾ ਲਏ ਲੱਖਾਂ ਰੁਪਏ

Written by  Rupinder Kaler   |  November 06th 2019 01:41 PM  |  Updated: November 06th 2019 01:41 PM

ਲੋਕ ਰਣਵੀਰ ਸਿੰਘ ਦਾ ਮਜ਼ਾਕ ਉਡਾਉਂਦੇ ਰਹੇ ਤੇ ਉਹਨਾਂ ਨੇ ਇਸ ਮਜ਼ਾਕ ਨਾਲ ਹੀ ਕਮਾ ਲਏ ਲੱਖਾਂ ਰੁਪਏ

ਸਹੀ ਮੌਕੇ ਦਾ ਫਾਇਦਾ ਕਦੋਂ ਚੁੱਕਣਾ ਹੈ, ਇਹ ਬਾਲੀਵੁੱਡ ਅਦਾਕਾਰਾਂ ਤੋਂ ਹੋਰ ਕੌਣ ਵੱਧ ਜਾਣ ਸਕਦਾ ਹੈ । ਅਜਿਹਾ ਹੀ ਕੁਝ ਰਣਵੀਰ ਸਿੰਘ ਨੇ ਕੀਤਾ ਹੈ । ਕੁਝ ਦਿਨ ਪਹਿਲਾਂ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਸੀ । ਰਣਵੀਰ ਸਿੰਘ ਨੇ ਪੋਸਟ ਸ਼ੇਅਰ ਕਰਕੇ ਲਿਖਿਆ ਸੀ ‘ਵਿਆਹਾਂ ਦਾ ਸੀਜ਼ਨ ਹੈ, ਈਵੈਂਟ, ਵਿਆਹ, ਬਰਥ-ਡੇ ਪਾਰਟੀ ਜਾਂ ਫਿਰ ਮੁੰਨਣ ਲਈ ਉਪਲੱਬਧ ਹਾਂ’।

https://www.instagram.com/p/B4PusxrBVih/

ਇਸ ਪੋਸਟ ਤੋਂ ਬਾਅਦ ਲੋਕਾਂ ਨੇ ਰਣਵੀਰ ਸਿੰਘ ਦਾ ਖੂਬ ਮਜ਼ਾਕ ਉਡਾਇਆ ਸੀ । ਲੋਕਾਂ ਨੇ ਸੋਸ਼ਲ ਮੀਡੀਆ ਤੇ ਮੀਮ ਬਣਾਕੇ ਖੂਬ ਆਨੰਦ ਮਾਣਿਆ ਸੀ, ਪਰ ਰਣਵੀਰ ਸਿੰਘ ਨੇ ਸਹੀ ਮੌਕਾ ਲੱਭਿਆ ਤੇ ਬਾਜੀ ਮਾਰ ਲਈ ।

https://www.instagram.com/p/B4ZioHPBDVL/

ਇਸ ਪੋਸਟ ਤੋਂ ਬਾਅਦ ਰਣਵੀਰ ਸਿੰਘ ਦਿੱਲੀ ਦੇ ਇੱਕ ਵਿਆਹ ਵਿੱਚ ਵੀ ਸ਼ਾਮਿਲ ਹੋਏ ਸ਼ਾਇਦ ਇਸ ਵਿਆਹ ਵਿੱਚ ਸ਼ਾਮਿਲ ਹੋਣ ਲਈ ਉਹਨਾਂ ਨੇ ਕਰੋੜਾਂ ਨਹੀਂ ਤਾਂ ਲੱਖਾਂ ਰੁਪਏ ਤਾਂ ਜ਼ਰੂਰ ਲਏ ਹੋਣਗੇ ।ਇਸ ਵਿਆਹ ਵਿੱਚ ਰਣਵੀਰ ਸਿੰਘ ਨੇ ਕਈ ਗਾਣਿਆਂ ’ਤੇ ਆਪਣੀ ਆਈਟਮ ਪੇਸ਼ ਕੀਤੀ ਸੀ ।

https://www.instagram.com/p/B4bGyRjFv9y/

ਇਹ ਪਹਿਲਾਂ ਮੌਕਾ ਨਹੀਂ ਜਦੋਂ ਉਨ੍ਹਾਂ ਕਿਸੇ ਸਹੀ ਮੌਕੇ ਤੇ ਚੌਕਾ ਮਾਰਿਆ ਹੋਵੇ। ਇਸ ਤੋਂ ਪਹਿਲਾਂ ਅਦਾਕਾਰਾ ਨੀਨਾ ਗੁਪਤਾ ਨੇ ਇੱਕ ਪੋਸਟ ਸ਼ੇਅਰ ਕਰਕੇ ਕਿਹਾ ਸੀ ਕਿ ਉਹ ਵਧੀਆ ਅਦਾਕਾਰਾ ਹੈ ਤੇ ਉਸ ਨੂੰ ਵਧੀਆ ਕਿਰਦਾਰ ਦੀ ਤਲਾਸ਼ ਹੈ । ਇਸ ਤੋਂ ਬਾਅਦ ਨੀਨਾ ਨੂੰ ਬਧਾਈ ਹੋ ਵਿੱਚ ਰੋਲ ਮਿਲ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network