ਰਣਵੀਰ ਸਿੰਘ ਨੇ ਨਵੇਂ ਸਾਲ 'ਤੇ ਸ਼ੇਅਰ ਕੀਤੀਆਂ ਤਸਵੀਰਾਂ, ਦੀਪਿਕਾ ਨੇ ਕੀਤੀ ਖ਼ਾਸ ਮੰਗ

written by Pushp Raj | January 03, 2022

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ ਤੇ ਆਪਣੀ ਜ਼ਿੰਦਗੀ ਦੇ ਖ਼ਾਸ ਪਲਾਂ ਨੂੰ ਫੈਨਜ਼ ਨਾਲ ਸਾਂਝਾ ਕਰਦੇ ਹਨ। ਨਵੇਂ ਸਾਲ ਦੇ ਮੌਕੇ 'ਤੇ ਰਣਵੀਰ ਸਿੰਘ ਨੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ranveer singh PIC Image Source: Instagram

ਨਵੇਂ ਸਾਲ 'ਤੇ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ਰਟਲੈਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤੁਸੀਂ ਇਨ੍ਹਾਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਰਣਵੀਰ ਇੱਕ ਬੀਚ ਉੱਤੇ ਨਜ਼ਰ ਆ ਰਹੇ ਹਨ। ਇੱਕ ਤਸਵੀਰ ਵਿੱਚ ਰਣਵੀਰ ਸਮੁੰਦਰ ਦੇ ਕਿਨਾਰੇ ਖੜੇ ਹੋ ਕੇ ਨੀਲੇ ਅਸਮਾਨ ਵੱਲ ਵੇਖ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਨਾਲ-ਨਾਲ ਰਣਵੀਰ ਨੇ ਕੁਝ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ 'ਚ ਸਮੁੰਦਰ ਕਿਨਾਰੇ ਉਨਾਂ ਦੀਆਂ ਚੱਪਲਾਂ, ਨਾਰੀਅਲ ਪਾਣੀ ਅਤੇ ਇੱਕ ਨਿੱਕੇ ਜਿਹੇ ਕੀੜੇ ਦੀ ਵੀਡੀਓ ਵੀ ਹੈ।

 

View this post on Instagram

 

A post shared by Ranveer Singh (@ranveersingh)

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਣਵੀਰ ਨੇ ਕੈਪਸ਼ਨ ਦਿਤਾ ਹੈ, " ਫਰਸਟ ਡੇਅ ਆਫ ਦਿ ਰੈਸਟ ਆਫ ਮਾਈ ਲਾਈਫ ☀️🙏🏽 #happynewyear" ਇਸ ਕੈਪਸ਼ਨ ਦੇ ਨਾਲ ਤਸਵੀਰਾਂ ਸ਼ੇਅਰ ਕਰਦਿਆਂ ਰਣਵੀਰ ਨੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ।

ਰਣਵੀਰ ਦੀ ਪੋਸਟ 'ਤੇ ਕਮੈਂਟ ਕਰਦੇ ਹੋਏ ਦੀਪਿਕਾ ਪਦੁਕੋਣ ਨੇ ਇੱਕ ਖ਼ਾਸ ਮੰਗ ਕੀਤੀ ਹੈ। ਦੀਪਿਕਾ ਨੇ ਕਾਮੈਂਟ ਕਰ ਲਿਖਿਆ, " ਕ੍ਰੈਡਿਟ? " ਯਾਨੀ ਕਿ ਉਹ ਰਣਵੀਰ ਦੀਆਂ ਤਸਵੀਰਾਂ ਖਿੱਚਣ ਦਾ ਕ੍ਰੈਡਿਟ ਮੰਗ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

DEEPIKA COMMENT RANVEER POST Image Source: Instagram

ਹੋਰ ਪੜ੍ਹੋ : ਨਵੇਂ ਸਾਲ ‘ਤੇ ਸੁਨੰਦਾ ਸ਼ਰਮਾ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇRanveer Singh latest pics ਭਲੇ ਲਈ ਕੀਤੀ ਅਰਦਾਸ

ਇਸ ਤੋਂ ਪਹਿਲਾਂ ਵੀ ਰਣਵੀਰ ਨੇ ਪਤਨੀ ਦੀਪਿਕਾ ਨਾਲ ਮਸਤੀ ਕਰਦੇ ਹੋਏ ਤੇ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਹੋਏ ਇੱਕ ਵੀਡੀਓ ਸ਼ੇਅਰ ਕੀਤੀ ਸੀ। ਦੱਸ ਦਈਏ ਕਿ ਬਾਲੀਵੁੱਡ ਦੀ ਇਸ ਮਸ਼ਹੂਰ ਜੋੜੀ ਨੂੰ ਪਰਫੈਕਟ ਕਪਲ ਮੰਨਿਆ ਜਾਂਦਾ ਹੈ।

DEEPIKA RANVEER Image Source: Instagram

ਹਾਲ ਹੀ ਵਿੱਚ ਰਣਵੀਰ ਸਿੰਘ ਦੀ ਫ਼ਿਲਮ 83 ਰਿਲੀਜ਼ ਹੋਈ ਹੈ। ਇਸ ਵਿੱਚ ਉਨ੍ਹਾਂ ਦੇ ਨਾਲ ਪਤਨੀ ਦੀਪਿਕਾ ਵੀ ਹੈ। ਫਿਲਹਾਲ ਕ੍ਰਿਕਟ ਡਰਾਮਾ 'ਤੇ ਅਧਾਰਿਤ ਇਸ ਫ਼ਿਲਮ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

You may also like