ਰਣਵਿਜੇ ਨੇ ਆਪਣੇ ਬੇਟੇ ਦੀ ਪਿਆਰੀ ਜਿਹੀ ਝਲਕ ਸਾਂਝੀ ਕਰਕੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ

written by Lajwinder kaur | July 14, 2021

ਟੀਵੀ ਤੇ ਬਾਲੀਵੁੱਡ ਅਦਾਕਾਰ ਰਣਵਿਜੇ ਜਿਨ੍ਹਾਂ ਦੇ ਘਰ ‘ਚ ਨੰਨ੍ਹੇ ਮਹਿਮਾਨ ਦੀ ਐਂਟਰੀ ਹੋ ਗਈ ਹੈ। ਰਣਵਿਜੇ ਦੀ ਪਤਨੀ ਪ੍ਰਿਅੰਕਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ।

Rannvijay Posted Love Note For His Wife On 6th Marriage Anniversary Image Source: Instagram
ਹੋਰ ਪੜ੍ਹੋ :  ਬੀ ਪਰਾਕ ਦੇ ਪੁੱਤਰ ਦਾ ਕਿਊਟ ਵੀਡੀਓ ਆਇਆ ਸਾਹਮਣੇ, ਮਿਊਜ਼ਿਕ ਦਾ ਅਨੰਦ ਲੈ ਰਿਹਾ ਹੈ ਅਦਾਬ, ਦੇਖੋ ਵੀਡੀਓ

ਹੋਰ ਪੜ੍ਹੋ : ਆਪਣੀ ਧੀ ਰੋਜਸ ਗਿੱਲ ਦੇ ਨਾਲ ਖੇਡਦੇ ਨਜ਼ਰ ਆਏ ਗਾਇਕ ਜੱਸੀ ਗਿੱਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

inside image of rannvijay singha shared his son first look Image Source: Instagram
ਪਾਪਾ ਰਣਵਿਜੇ ਨੇ ਆਪਣੇ ਪੁੱਤਰ ਦੀ ਪਿਆਰੀ ਜਿਹੀ ਝਲਕ ਸਾਂਝੀ ਕਰਦੇ ਹੋਏ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦੇ ਹੱਥ ਦੀ ਤਸਵੀਰ ਸਾਂਝੀ ਕੀਤੀ ਹੈ । ਨੰਨ੍ਹੇ ਰਣਵਿਜੇ ਨੇ ਆਪਣੇ ਪਾਪਾ ਦੇ ਹੱਥ ਨੂੰ ਫੜ੍ਹਿਆ ਹੋਇਆ ਹੈ। ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਇਕਸ ਆ ਚੁੱਕੇ ਨੇ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਰਣਵਿਜੇ ਤੇ ਪ੍ਰਿਅੰਕਾ ਨੂੰ ਇੱਕ ਵਾਰ ਫਿਰ ਤੋਂ ਮੰਮੀ-ਪਾਪਾ ਬਣਨ ਲਈ ਵਧਾਈਆਂ ਦੇ ਰਹੇ ਨੇ।
Rannvijay Posted Beautiful Message On Daughter's Birthday Image Source: Instagram
ਦੱਸ ਦਈਏ ਸਾਲ 2014 ‘ਚ ਰਣਵਿਜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਪ੍ਰਿਅੰਕਾ ਵੋਹਰਾ ਦੇ ਨਾਲ ਲਾਵਾਂ ਲਈਆਂ ਸਨ । ਉਨ੍ਹਾਂ ਦੇ ਵਿਆਹ ‘ਚ ਉਨ੍ਹਾਂ ਦੇ ਖ਼ਾਸ ਮਿੱਤਰ ਰਘੂ ਵੀ ਸ਼ਾਮਿਲ ਹੋਏ ਸਨ । ਜੇ ਗੱਲ ਕਰੀਏ ਰਣਵਿਜੇ ਦੇ ਵਰਕ ਦੀ ਤਾਂ ਉਹ ਬਾਲੀਵੁੱਡ ਦੇ ਨਾਲ ਕਈ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਟੀਵੀ ਦੇ ਕਈ ਸ਼ੋਅ ‘ਚ ਵੀ ਕੰਮ ਕਰ ਚੁੱਕੇ ਨੇ।  
 
View this post on Instagram
 

A post shared by Rannvijay (@rannvijaysingha)

0 Comments
0

You may also like