ਇਸ ਤਰ੍ਹਾਂ ਦੀ ਮਾਨਸਿਕ ਬੀਮਾਰੀ ਦੇ ਨਾਲ ਜੂਝ ਰਹੇ ਹਨ ਰੈਪਰ ਬਾਦਸ਼ਾਹ, ਸ਼ਿਲਪਾ ਸ਼ੈੱਟੀ ਦੇ ਇੱਕ ਸ਼ੋਅ ‘ਚ ਕੀਤਾ ਖੁਲਾਸਾ

written by Shaminder | April 06, 2022

ਬਾਦਸ਼ਾਹ (Badshah) ਜਿਨ੍ਹਾਂ ਨੇ ਆਪਣੇ ਰੈਪ ਦੇ ਨਾਲ ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਇੰਡਸਟਰੀ ‘ਚ ਵੀ ਖ਼ਾਸ ਜਗ੍ਹਾ ਬਣਾਈ ਹੈ । ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਇੱਕ ਬੀਮਾਰੀ ਦੇ ਨਾਲ ਵੀ ਜੂਝ ਰਹੇ ਹਨ । ਸ਼ਿਲਪਾ ਸ਼ੈੱਟੀ ਦੇ ਸ਼ੋਅ ‘ਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕੰਮ ਕਾਰਨ ਰੋਜ਼ਾਨਾ ਜ਼ਿੰਦਗੀ ‘ਚ ਵਿਚ ਕਾਫੀ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਨਾ ਹੀ ਨਹੀਂ, ਬਾਦਸ਼ਾਹ ਇਸ ਬਿਮਾਰੀ ਤੋਂ ਵੀ ਪੀੜਤ ਹਨ, ਜਿਸ ਕਾਰਨ ਬੱਪੀ ਲਹਿਰੀ ਦੀ ਮੌਤ ਹੋ ਗਈ ਸੀ, ਯਾਨੀ ਕਿ ਉਹ ਸਲੀਪ ਐਪਨੀਆ ਤੋਂ ਵੀ ਪੀੜਤ ਹਨ।

ਹੋਰ ਪੜ੍ਹੋ : ਆਪਣੇ ਗਾਣੇ ਨੂੰ ਲੈ ਕੇ ਮੁਸ਼ਕਿਲਾਂ ਵਿੱਚ ਫਸੇ ਬਾਦਸ਼ਾਹ, ਮਿਲਿਆ ਕਾਰਨ ਦੱਸੋ ਨੋਟਿਸ

ਬਾਦਸ਼ਾਹ ਨੂੰ ਵੇਖ ਕੇ ਕੋਈ ਵੀ ਸ਼ਖਸ ਇਹ ਅੰਦਾਜ਼ਾ ਤੱਕ ਨਹੀਂ ਲਗਾ ਸਕਦਾ ਕਿ ਉਹ ਇਸ ਤਰ੍ਹਾਂ ਦੀ ਮਾਨਸਿਕ ਬੀਮਾਰੀ ਦੇ ਨਾਲ ਜੂਝ ਰਹੇ ਹਨ । ਬਾਦਸ਼ਾਹ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਬਾਲੀਵੁੱਡ ‘ਚ ਖ਼ਾਸ ਜਗ੍ਹਾ ਬਣਾਈ ਹੈ ਅਤੇ ਇੱਕ ਤੋਂ ਬਾਅਦ ਇੱਕ ਗੀਤ ‘ਚ ਰੈਪ ਕਰਦੇ ਹੋਏ ਨਜ਼ਰ ਆਉਂਦੇ ਹਨ ।

ਅਕਸਰ ਆਪਣੇ ਗੀਤਾਂ ਦੇ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਬਾਦਸ਼ਾਹ ਹਮੇਸ਼ਾ ਆਪਣੇ ਚਿਹਰੇ ‘ਤੇ ਮੁਸਕਰਾਹਟ ਲਈ ਦਿਖਾਈ ਦਿੰਦੇ ਹਨ । ਪਰ ਅੰਦਰੋਂ ਉਹ ਇਸ ਤਰ੍ਹਾਂ ਦੀ ਮਾਨਸਿਕ ਬੀਮਾਰੀ ਦੇ ਨਾਲ ਜੂਝ ਰਹੇ ਹਨ । ਏਨੀਂ ਦਿਨੀਂ ਬਾਦਸ਼ਾਹ ਇਕ ਰਿਆਲਟੀ ਸ਼ੋਅ ‘ਚ ਬਤੌਰ ਜੱਜ ਨਜ਼ਰ ਆ ਰਹੇ ਹਨ । ਬਾਦਸ਼ਾਹ ਨੇ ਇਸ ਫੀਲਡ ‘ਚ ਆਉਣ ਦੇ ਲਈ ਕਾਫੀ ਮਿਹਨਤ ਕੀਤੀ ਹੈ ਅਤੇ ਇਸੇ ਮਿਹਨਤ ਦੀ ਬਦੌਲਤ ਹੀ ਉਹ ਬਾਲੀਵੁੱਡ ਦੇ ਕਾਮਯਾਬ ਰੈਪਰਾਂ ਦੀ ਸੂਚੀ ‘ਚ ਆਉਂਦੇ ਹਨ ।

 

View this post on Instagram

 

A post shared by BADSHAH (@badboyshah)

You may also like