ਰੈਪਰ ਅਤੇ ਸੰਗੀਤ ਕਲਾਕਾਰ ਬੋਹੇਮੀਆ ਦੀ ਵਿਗੜੀ ਸਿਹਤ, ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਦੁਆਵਾਂ

written by Rupinder Kaler | September 29, 2021

ਰੈਪਰ ਅਤੇ ਸੰਗੀਤ ਕਲਾਕਾਰ ਬੋਹੇਮੀਆ (Bohemia ) ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਹਨ ਜਿਸ ਦਾ ਖੁਲਾਸਾ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਕੀਤਾ ਹੈ । ਇਸ ਖੁਲਾਸੇ ਨੇ ਬੋਹੇਮੀਆ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ । ਬੋਹੇਮੀਆ (Bohemia )  ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਤੁਹਾਡੀਆਂ ਦੁਆਵਾਂ ਦੀ ਲੋੜ ਹੈ ।

Pic Courtesy: Instagram

ਹੋਰ ਪੜ੍ਹੋ :

ਕਾਲੇ ਜੀਰੇ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

Bohemia_Without_Cap Pic Courtesy: Instagram

ਬੋਹੇਮੀਆ (Bohemia )  ਦੀ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲਿਖਿਆ “ਹੁਣ ਸਮਾਂ ਆ ਗਿਆ ਹੈ ਕਿ ਮੈਂ ਤੁਹਾਡੇ ਸਾਰਿਆਂ ਨਾਲ ਆਪਣੇ ਸਿਹਤ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਨੂੰ ਲੁਕਾਉਣਾ ਬੰਦ ਕਰਾਂ … ਮੈਂ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ …. ਇਹ ਦਰਦ ਕਈ ਸਾਲਾਂ ਤੋਂ ਮੇਰੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ ।

 

ਪਰ ਤੁਹਾਡਾ ਪਿਆਰ ਇਸ ਦਰਦ ਨੂੰ ਘੱਟ ਕਰ ਦਿੰਦਾ ਹੈ ….ਤੁਹਾਡਾ ਪਿਆਰ ਮੇਰੇ ਲਈ ਲਾਈਫ ਲਾਈਨ ਵਰਗਾ ਹੈ । ਮੈਨੂੰ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੈ’ । ਇਸ ਪੋਸਟ ਵਿੱਚ ਬੋਹੇਮੀਆ (Bohemia )  ਨੇ ਆਪਣੀ ਬਿਮਾਰੀ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਪਰ ਉਹਨਾਂ ਦੀ ਇਸ ਪੋਸਟ ਨੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ।

You may also like