
ਰੈਪਰ ਹਨੀ ਸਿੰਘ (Yo Yo Honey Singh) ਇਨ੍ਹੀਂ ਦਿਨੀਂ ਆਪਣੀ ਲਵ-ਲਾਈਫ ਨੂੰ ਲੈ ਕੇ ਸੁਰਖੀਆਂ ‘ਚ ਹਨ । ਉਹ ਇਨ੍ਹੀਂ ਦਿਨੀਂ ਆਪਣੀ ਗਰਲ ਫ੍ਰੈਂਡ ਟੀਨਾ ਥਡਾਨੀ (Tina Thadani) ਦੇ ਨਾਲ ਸਮਾਂ ਬਿਤਾ ਰਹੇ ਹਨ । ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਜਿਸ ‘ਚ ਉਹ ਆਪਣੀ ਗਰਲ ਫ੍ਰੈਂਡ ਦੇ ਨਾਲ ਘੁੰਮਦੇ ਹੋਏ ਨਜ਼ਰ ਆ ਰਹੇ ਹਨ । ਇਸ ਤਸਵੀਰਾਂ ਲਾਸ ਏਂਜਲਸ ਦੀਆਂ ਦੱਸੀਆਂ ਜਾ ਰਹੀਆਂ ਹਨ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਭਰਾ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਭਤੀਜੀ ਨੇ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਜਿੱਥੇ ਹਨੀ ਸਿੰਘ ਆਪਣੀ ਗਰਲ ਫ੍ਰੈਂਡ ਦੇ ਨਾਲ ਰੋਮਾਂਟਿਕ ਮੂਡ ‘ਚ ਨਜ਼ਰ ਆ ਰਹੇ ਹਨ ਅਤੇ ਘੁੰਮ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਹਨੀ ਸਿੰਘ ਸ਼ਾਲਿਨੀ ਤਲਵਾਰ ਦੇ ਨਾਲ ਵਿਆਹੇ ਹੋਏ ਸਨ, ਪਰ ਕੁਝ ਸਮਾਂ ਪਹਿਲਾਂ ਦੋਨਾਂ ਦਾ ਤਲਾਕ ਹੋ ਗਿਆ ਸੀ ।

ਹੋਰ ਪੜ੍ਹੋ : ਅਜਿਹਾ ਕੀ ਹੋਇਆ ਕਿ ਗੁੱਗੂ ਗਿੱਲ ਨੂੰ ਆਪਣੀ ਵੈੱਬ ਸੀਰੀਜ਼ ਲਈ ਮੰਗਣੀ ਪਈ ਮੁਆਫ਼ੀ, ਵੇਖੋ ਵੀਡੀਓ
ਹਨੀ ਸਿੰਘ ਪਿਛਲੇ ਕਾਫੀ ਸਮੇਂ ਤੋਂ ਪ੍ਰੇਸ਼ਾਨੀਆਂ ਦੇ ਨਾਲ ਜੂਝ ਰਹੇ ਸਨ ਅਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਹਨ । ਪਿਛਲੇ ਲੰਮੇ ਸਮੇਂ ਤੋਂ ਉਹ ਮਾਨਸਿਕ ਬੀਮਾਰੀ ਦੇ ਨਾਲ ਜੂਝ ਰਹੇ ਸਨ ।
ਹਾਲ ਹੀ ‘ਚ ਹਨੀ ਸਿੰਘ ਨੇ ਆਪਣੀ ਬੀਮਾਰੀ ਦਾ ਖੁਲਾਸਾ ਕਰਦੇ ਹੋਏ ਕਿਹਾ ਸੀ ਕਿ ਉਹ ਪਹਿਲਾਂ ਦਵਾਈ ਦੀ ਜ਼ਿਆਦਾ ਡੋਜ਼ ਲੈਂਦੇ ਸਨ, ਪਰ ਹੁਣ ਉਨ੍ਹਾਂ ਨੇ ਦਵਾਈ ਘਟਾ ਦਿੱਤੀ ਹੈ । ਪਰ ਹੁਣ ਦੁਬਾਰਾ ਉਹ ਆਪਣੀ ਜ਼ਿੰਦਗੀ ‘ਚ ਅੱਗੇ ਵਧ ਗਏ ਹਨ ।
View this post on Instagram