ਲਾਈਵ ਸ਼ੋਅ ਦੌਰਾਨ ਅਮਰੀਕਨ ਰੈਪਰ Post Malone ਨਾਲ ਹੋਇਆ ਵੱਡਾ ਹਾਦਸਾ, ਸਟੇਜ ਤੋਂ ਡਿੱਗੇ ਅਤੇ ਫ਼ਿਰ...

written by Lajwinder kaur | September 19, 2022

American rapper Post Malone News: ਸੋਸ਼ਲ ਮੀਡੀਆ ਉੱਤੇ ਅਮਰੀਕਾ ਦੇ ਮਸ਼ਹੂਰ ਰੈਪਰ ਪੋਸਟ ਮੈਲੋਨ ਦਾ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਮੀਡੀਆ ਰਿਪੋਰਟਸ ਦੇ ਮੁਤਾਬਿਕ ਰੈਪਰ Post Malone ਆਪਣੇ ਲਾਈਵ ਮਿਊਜ਼ਿਕ ਸ਼ੋਅ ਦੇ ਦੌਰਾਨ ਡਿੱਗ ਗਏ।

ਹੋਰ ਪੜ੍ਹੋ : ਜਾਣੋ ਕਦੋਂ ਤੇ ਕਿੱਥੇ ਰਿਲੀਜ਼ ਹੋਵੇਗਾ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਟ੍ਰੇਲਰ

american rapper image source twitter

27 ਸਾਲਾ ਪੋਸਟ ਦੇ ਨਾਲ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਅਮਰੀਕਾ ਦੇ ਸੇਂਟ ਲੁਈਸ 'ਚ ਲਾਈਵ ਮਿਊਜ਼ਿਕ ਕੰਸਰਟ 'ਚ ਪਰਫਾਰਮ ਕਰ ਰਿਹਾ ਸੀ. ਉਹ ਸਟੇਜ 'ਤੇ ਅਚਾਨਕ ਮੂੰਹ ਦੇ ਭਾਰ ਡਿੱਗ ਪਿਆ। ਪੋਸਟ ਮੈਲੋਨ ਨਾਲ ਹੋਏ ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

ਦਰਅਸਲ, ਹਾਲ ਹੀ ਵਿੱਚ ਪੋਸਟ ਮੈਲੋਨ ਸੇਂਟ ਲੁਈਸ ‘ਚ ਐਂਟਰਪ੍ਰਾਈਜ਼ ਸੈਂਟਰ ਵਿੱਚ ਇੱਕ ਸੰਗੀਤ ਸਮਾਰੋਹ ਵਿੱਚ ਪ੍ਰਦਰਸ਼ਨ ਕਰ ਰਿਹਾ ਸੀ। ਇਹ ਲਾਈਵ ਸ਼ੋਅ ਸੀ। ਪੋਸਟ ਮੈਲੋਨ ਆਪਣੇ 'Circles' ਗੀਤ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਸੀ। ਆਪਣੀ ਪਰਫਾਰਮੰਸ ਦੌਰਾਨ ਪੋਸਟ ਮੈਲੋਨ ਸਟੇਜ 'ਤੇ ਮੂੰਹ ਦੇ ਬਲ ਡਿੱਗ ਗਿਆ।

image of post malone image source twitter

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੋਸਟ ਮੈਲੋਨ ਸਟੇਜ 'ਤੇ ਜ਼ਖਮੀ ਹੋ ਗਿਆ। ਮੈਲੋਨ ਦੇ ਡਿੱਗਣ ਤੋਂ ਤੁਰੰਤ ਬਾਅਦ, ਮੌਕੇ 'ਤੇ ਮੌਜੂਦ ਗਾਰਡ ਸਟੇਜ 'ਤੇ ਆਏ ਅਤੇ ਰੈਪਰ ਨੂੰ ਚੁੱਕਿਆ। ਵਾਈਰਲ ਹੋਈ ਇਸ ਵੀਡੀਓ ਚ ਦੇਖ ਸਕਦੇ ਹੋ ਪੋਸਟ ਮੈਲੋਨ ਕਾਫੀ ਦਰਦ ‘ਚ ਨਜ਼ਰ ਆ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪ੍ਰੇਸ਼ਾਨ ਨਜ਼ਰ ਆਏ। ਇਸ ਹਾਦਸੇ ਤੋਂ ਬਾਅਦ ਪੋਸਟ ਮੈਲੋਨ ਨੂੰ ਤੁਰੰਤ ਮੈਡੀਕਲ ਜਾਂਚ ਲਈ ਭੇਜਿਆ ਗਿਆ।

post malone fall at stage image source twitter

ਸਟੇਜ 'ਤੇ ਅਚਾਨਕ ਡਿੱਗਣ ਤੋਂ ਥੋੜ੍ਹੀ ਦੇਰ ਬਾਅਦ, ਪੋਸਟ ਮੈਲੋਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ 'ਚ ਮੈਲੋਨ ਨੇ ਦੱਸਿਆ ਕਿ- 'ਸਭ ਠੀਕ ਹੈ... ਡਾਕਟਰ ਨੇ ਮੈਨੂੰ ਦਰਦ ਦੀ ਦਵਾਈ ਦਿੱਤੀ ਹੈ...ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ, ਤੁਹਾਡੇ ਸਹਿਯੋਗ ਲਈ ਬਹੁਤ ਧੰਨਵਾਦ...ਇਸ ਸਮੇਂ ਲਈ ਮੁਆਫੀ, ਮੈਂ ਯਕੀਨੀ ਤੌਰ 'ਤੇ ਜਲਦੀ ਹੀ ਸ਼ੋਅ ਕਰਨ ਲਈ ਸੇਂਟ ਲੁਈਸ ਵਿੱਚ ਵਾਪਸ ਆਵਾਂਗਾ।'

 

You may also like