ਰਸ਼ਮੀ ਦੇਸਾਈ ਮਾਲਦੀਵ ‘ਚ ਛੁੱਟੀਆਂ ਦਾ ਲੈ ਰਹੀ ਅਨੰਦ, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | October 29, 2021

ਰਸ਼ਮੀ ਦੇਸਾਈ (Rashmi Desai) ਏਨੀਂ ਦਿਨੀਂ ਮਾਲਦੀਵ (Maldives) ‘ਚ ਸਮਾਂ ਬਿਤਾ ਰਹੀ ਹੈ । ਰਸ਼ਮੀ ਦੇਸਾਈ ਨੇ ਆਪਣੀਆਂ ਬੋਲਡ ਅਦਾਵਾਂ ਦੇ ਨਾਲ ਹਰ ਕਿਸੇ ਨੂੰ ਮੋਹ ਲਿਆ ਹੈ । ਰਸ਼ਮੀ ਦੇ ਇਸ ਹੌਟ ਅੰਦਾਜ਼ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ । ਰਸ਼ਮੀ ਦੇਸਾਈ ਇਨ੍ਹਾਂ ਤਸਵੀਰਾਂ ‘ਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ । ਸਵਿਮਿੰਗ ਪੂਲ ‘ਚ ਰਸ਼ਮੀ ਦੇਸਾਈ ਬਿਲਕੁਲ ਕਿਸੇ ਜਲ ਪਰੀ ਦੇ ਵਾਂਗ ਨਜ਼ਰ ਆ ਰਹੀ ਹੈ । ਰਸ਼ਮੀ ਦੇਸਾਈ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਸੀਰੀਅਲ ਉਤਰਨ ਆਇਆ ਸੀ ।

Rashmi Desai image From instagram

ਹੋਰ ਪੜ੍ਹੋ : Sabyasachi ਦੇ ਮੰਗਲਸੂਤਰ ਦੇ ਇਸ਼ਤਿਹਾਰ ’ਤੇ ਭੜਕੇ ਲੋਕ, ਲੋਕਾਂ ਨੇ ਕਿਹਾ ਨੰਗੇਜ ਦਿਖਾ ਕੇ ਵੇਚ ਰਹੇ ਹਨ ਮੰਗਲਸੂਤਰ

ਇਸ ਸੀਰੀਅਲ ਦੇ ਨਾਲ ਹੀ ਉਸ ਨੂੰ ਟੀਵੀ ਇੰਡਸਟਰੀ ‘ਚ ਪਛਾਣ ਮਿਲੀ ਸੀ ਅਤੇ ਇਸ ਸੀਰੀਅਲ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਰਸ਼ਮੀ ਦੇਸਾਈ ਹੋਰ ਵੀ ਕਈ ਸੀਰੀਅਲਸ ‘ਚ ਨਜ਼ਰ ਆ ਚੁੱਕੀ ਹੈ ।ਪਰ ਕੁਝ ਸਮੇਂ ਤੱਕ ਉਨ੍ਹਾਂ ਨੇ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ। ਕਿਉਂਕਿ ਉਹ ਸੋਰਾਇਸਿਸ ਨਾਂਅ ਦੀ ਬੀਮਾਰੀ ਦੇ ਨਾਲ ਜੂਝ ਰਹੀ ਸੀ ।

Rashmi desai ,, image From instagram

ਕਈ ਸਾਲ ਤੱਕ ਉਹ ਇਸ ਬੀਮਾਰੀ ਦਾ ਇਲਾਜ ਕਰਵਾਉਂਦੀ ਰਹੀ ਅਤੇ ਇਸ ਦੌਰਾਨ ਉਹ ਕਾਫੀ ਮੋਟੀ ਵੀ ਹੋ ਗਈ ਸੀ । ਜਿਸ ਦਾ ਖੁਲਾਸਾ ਕੁਝ ਸਮਾਂ ਪਹਿਲਾਂ ਅਦਾਕਾਰਾ ਨੇ ਕੀਤਾ ਸੀ ।ਰਸ਼ਮੀ ਦੇਸਾਈ ਹੁਣ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋ ਰਹੀ ਹੈ । ਬਿੱਗ ਬੌਸ ‘ਚ ਆਉਣ ਤੋਂ ਬਾਅਦ ਉਹ ਮੁੜ ਤੋਂ ਚਰਚਾ ‘ਚ ਆ ਗਈ ਸੀ । ਅੱਜ ਕੱਲ੍ਹ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਮਾਲਦੀਵ ਵੈਕੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਂਝੇ ਕਰ ਰਹੀ ਹੈ । ਮਾਲਦੀਵ ਵੈਕੇਸ਼ਨ ਦੀਆਂ ਇੱਕ ਤੋਂ ਬਾਅਦ ਇੱਕ ਤਸਵੀਰਾਂ ਅਦਾਕਾਰਾ ਸਾਂਝੀਆਂ ਕਰ ਰਹੀ ਹੈ । ਬੀਤੇ ਦਿਨ ਵੀ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਅਦਾਕਾਰਾ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆਈ ਸੀ ।

 

View this post on Instagram

 

A post shared by Rashami Desai (@imrashamidesai)

You may also like