ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਸ ਬੱਚੀ ਦੇ ਡਾਂਸ ਦਾ ਵੀਡੀਓ, ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਵੀ ਕੀਤਾ ਸ਼ੇਅਰ

written by Shaminder | September 15, 2022

ਸੋਸ਼ਲ ਮੀਡੀਆ ‘ਤੇ ਆਏ ਦਿਨ ਬੱਚਿਆਂ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਜੋ ਕਿ ਅਕਸਰ ਸੁਰਖੀਆਂ ਦਾ ਕਾਰਨ ਬਣਦੇ ਹਨ । ਇਨ੍ਹੀਂ ਦਿਨੀਂ ਇੱਕ ਬੱਚੀ ਦੇ ਡਾਂਸ ਦਾ ਵੀਡੀਓ (Dance Video) ਕਾਫੀ ਵਾਇਰਲ ਹੋ ਰਿਹਾ ਹੈ । ਜੋ ਕਿ ਸੁਰਖੀਆਂ ਬਣਿਆ ਹੋਇਆ ਹੈ । ਦਰਅਸਲ ਇਸ ਵੀਡੀਓ ਨੂੰ ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਵੀ ਸ਼ੇਅਰ ਕੀਤਾ ਹੈ ।

Rashmika share video Image From Twitter

ਹੋਰ ਪੜ੍ਹੋ : ਦੇਬੀ ਮਖਸੂਸਪੁਰੀ ਨੇ ਵੀਡੀਓ ਕੀਤਾ ਸਾਂਝਾ, ਕਿਹਾ ਘਾਹ ਵਾਂਗ ਪੈਰਾਂ ਥੱਲੇ ਵਿੱਛੇ ਰਹੇ, ਲੋਕੀਂ ਸਾਨੂੰ ਲਤਾੜ ਲਤਾੜ ਲੰਘਦੇ ਰਹੇ’

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ‘ਕਿਊਟ’। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬੱਚੀ ‘ਪੁਸ਼ਪਾ: ਦਿ ਰਾਈਜ਼’ ਫ਼ਿਲਮ ਦੇ ਇੱਕ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।

cute girl dance Image Source : Twitter

ਹੋਰ ਪੜ੍ਹੋ : ਭਾਰਤੀ ਸਿੰਘ ਪਹਿਲੀ ਵਾਰ ਪੁੱਤਰ ਗੋਲੇ ਨੂੰ ਲੈ ਕੇ ਆਪਣੀ ਨਾਨੀ ਦੇ ਘਰ ਪਹੁੰਚੀ, ਵੇਖੋ ਵੀਡੀਓ

ਜਿਉਂ ਹੀ ਅਦਾਕਾਰਾ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਤਾਂ ਪ੍ਰਸ਼ੰਸਕਾਂ ਨੇ ਵੀ ਇਸ ‘ਤੇ ਆਪਣਾ ਪ੍ਰਤੀਕਰਮ ਦੇਣਾ ਸ਼ੁਰੂ ਕਰ ਦਿੱਤਾ ਹੈ । ਇਹ ਵੀਡੀਓ ਕਿੱਥੋਂ ਦਾ ਹੈ ਇਹ ਪਤਾ ਨਹੀਂ ਲੱਗ ਪਾਇਆ ਹੈ । ਪਰ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

cute girl dance Image Source : Twitter

ਦੱਸ ਦਈਏ ਕਿ ਰਸ਼ਮਿਕਾ ਨੇ ਪੁਸ਼ਪਾ: ਦਿ ਰਾਈਜ਼ 'ਚ ਰਸ਼ਮਿਕਾ ਮੰਡਾਨਾ ਨੇ ਸ਼੍ਰੀਵੱਲੀ ਦਾ ਕਿਰਦਾਰ ਨਿਭਾਇਆ ਹੈ।ਫਿਲਮ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਸੀ।ਜਦਕਿ ਅੱਲੂ ਫਿਲਮ 'ਚ ਅਰਜੁਨ ਦੀ ਅਹਿਮ ਭੂਮਿਕਾ ਹੈ । ਇਸ ਵੀਡੀਓ ‘ਤੇ ਕਈਆਂ ਪ੍ਰਸ਼ੰਸਕਾਂ ਦੇ ਪ੍ਰਤੀਕਰਮ ਆ ਰਹੇ ਹਨ ਅਤੇ ਇਸ ਕਿਊਟ ਬੱਚੀ ਦਾ ਵੀਡੀਓ ਹਰ ਕਿਸੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

You may also like