
ਰਵੀਨਾ ਟੰਡਨ (Raveena Tandon) ਦਾ ਇੱਕ ਵੀਡੀਓ (Video)ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਰਵੀਨਾ ਟੰਡਨ ਇੱਕ ਵਾਇਸ ਓਵਰ ‘ਤੇ ਲਿਪਸਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਤੀ ਨੂੰ ਫੋਨ ਕਰਕੇ ਪੁੱਛਦੀ ਹੈ ਕਿ ‘ਕਿੱਥੇ ਹੈ ਤੂੰ, ਜਿਸ ‘ਤੇ ਪਤੀ ਕਹਿੰਦਾ ਹੈ ਕਿ ਦਫਤਰ ਵਿੱਚ। ਜਿਸ ਤੋਂ ਬਾਅਦ ਰਵੀਨਾ ਟੰਡਨ ਦਾ ਪਤੀ ਕਹਿੰਦਾ ਹੈ ਕਿਉਂ ਕੀ ਹੋਇਆ ।

ਹੋਰ ਪੜ੍ਹੋ : ਗੁਰਸਿੱਖ ਜੋੜੀ ਨੇ ਅਨੰਦ ਕਾਰਜ ਤੋਂ ਬਾਅਦ ਖੁਦ ਕੀਤਾ ਸ਼ਬਦ ਕੀਰਤਨ, ਵੀਡੀਓ ਹੋ ਰਿਹਾ ਵਾਇਰਲ
ਜਿਸ ‘ਤੇ ਰਵੀਨਾ ਟੰਡਨ ਕਹਿੰਦੀ ਹੈ ਕਿ ਉਸ ਦੀ ਗੁਆਂਢਣ ਭੱਜ ਗਈ ਹੈ ਅਤੇ ਗੁੱਸੇ ‘ਚ ਉਸ ਦਾ ਪਤੀ ਲਾਲ ਪੀਲਾ ਹੋਇਆ ਕਹਿੰਦਾ ਹੈ ਕਿ ਪਾਗਲ ਤਾਂ ਨਹੀਂ ਹੋ ਗਈ ਤੂੰ’ । ਰਵੀਨਾ ਟੰਡਨ ਨੇ ਇਹ ਵੀਡੀਓ ਹਾਸੇ ਮਜ਼ਾਕ ‘ਚ ਬਣਾਇਆ ਹੈ ਅਤੇ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਦੂਜੀ ਵਾਰ ਪ੍ਰੈਗਨੇਂਟ ਹੋਈ ਐਵਲਿਨ ਸ਼ਰਮਾ, ਬੇਬੀ ਬੰਪ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਖੂਬ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਯੂਜ਼ਰ ਕਹਿ ਰਹੇ ਹਨ ‘ਰਵਾਸ ਯਾਰ, ਫੁਲ ਆਨ ਐਕਟਿੰਗ ਕੇ ਸਾਥ ਲਵ ਯੂ ਗਰਲ’। ਕਈਆਂ ਨੇ ਦਿਲ ਅਤੇ ਫਾਇਰ ਵਾਲੇ ਇਮੋਜੀ ਪੋਸਟ ਕੀਤੇ ਹਨ ।

ਇੱਕ ਯੂਜ਼ਰ ਨੇ ਲਿਖਿਆ ਕਿ ‘ਆਪ ਜੈਸੀ ਬੀਵੀ ਹੋ ਤੋ ਕੌਣ ਭਾਗਤਾ ਹੈ’। ਰਵੀਨਾ ਟੰਡਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਅੱਜ ਕੱਲ੍ਹ ਉਹ ਜ਼ਿਆਦਾਤਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ।
View this post on Instagram