ਰਵੀਨਾ ਟੰਡਨ ਬਣੀ ਨਾਨੀ-ਮਾਂ, ਸ਼ੇਅਰ ਕੀਤੀਆਂ ਘਰੇ ਆਏ ਨੰਨ੍ਹੇ ਮਹਿਮਾਨ ਦੀਆਂ ਤਸਵੀਰਾਂ

Written by  Lajwinder kaur   |  September 18th 2019 01:39 PM  |  Updated: September 18th 2019 01:40 PM

ਰਵੀਨਾ ਟੰਡਨ ਬਣੀ ਨਾਨੀ-ਮਾਂ, ਸ਼ੇਅਰ ਕੀਤੀਆਂ ਘਰੇ ਆਏ ਨੰਨ੍ਹੇ ਮਹਿਮਾਨ ਦੀਆਂ ਤਸਵੀਰਾਂ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਰਵੀਨਾ ਟੰਡਨ ਦੇ ਘਰੇ ਖੁਸ਼ੀਆਂ ਨੇ ਦਸਤਕ ਦੇ ਦਿੱਤੀ ਹੈ। ਜੀ ਹਾਂ ਉਨ੍ਹਾਂ ਦੇ ਰਿਸ਼ਤਿਆਂ ‘ਚ ਵੱਧਾ ਹੋ ਗਿਆ ਹੈ ਹੁਣ ਉਹ ਮਾਂ ਤੋਂ ਨਾਨੀ-ਮਾਂ ਬਣ ਚੁੱਕੇ ਹਨ। ਉਨ੍ਹਾਂ ਦੀ ਗੋਦ ਲਈ ਧੀ ਛਾਇਆ ਨੇ ਬੱਚੇ ਨੂੰ ਜਨਮ ਦੇ ਦਿੱਤਾ ਹੈ। ਮਾਂ ਤੇ ਬੱਚਾ ਦੋਵੇਂ ਹੀ ਤੰਦਰੁਸਤ ਨੇ ਤੇ ਹਸਪਤਾਲ ਤੋਂ ਘਰੇ ਵਾਪਿਸ ਆ ਚੁੱਕੇ ਹਨ। ਰਵੀਨਾ ਟੰਡਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਹਾਊਸ ਵੈਲਕਮ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ ਪਰਮਾਤਮਾ ਦਾ ਧੰਨਵਾਦ ਕੀਤਾ ਹੈ।

 

View this post on Instagram

 

Thanking the pantheon almighty . The baby comes home ?????? !

A post shared by Raveena Tandon (@officialraveenatandon) on

ਹੋਰ ਵੇਖੋ:ਸ਼ਿਖਰ ਧਵਨ ਨੂੰ ਮਿਲਕੇ ਇਸ ਗਰੀਬ ਬੱਚੇ ਦੇ ਚਿਹਰੇ ‘ਤੇ ਆਈ ਮੁਸਕਰਾਹਟ, ਲੋਕਾਂ ਦੇ ਮਨਾਂ ਨੂੰ ਛੂਹ ਰਿਹਾ ਹੈ ਇਹ ਵੀਡੀਓ

ਘਰੇ ਬੱਚੇ ਦੀਆਂ ਕਿਲਕਾਰੀਆਂ ਦੇ ਗੂੰਜਣ ਦੇ ਨਾਲ ਰਵੀਨਾ ਟੰਡਨ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ‘ਚ ਛਾਇਆ ਨੇ ਬੱਚੇ ਨੂੰ ਗੋਦੀ ਚੁੱਕਿਆ ਹੋਇਆ ਹੈ ਤੇ ਮਾਂ ਤੇ ਬੱਚੇ ਲਈ ਪੂਜਾ ਵੀ ਕਰਵਾਈ ਗਈ। ਫੈਨਜ਼ ਤੋਂ ਇਲਾਵਾ ਬਾਲੀਵੁੱਡ ਹਸਤੀਆਂ ਵੀ ਕਮੈਂਟਸ ਰਾਹੀਂ ਮੁਬਾਰਕਾਂ ਦੇ ਰਹੇ ਹਨ। ਦੱਸ ਦਈਏ ਕੁਝ ਮਹੀਨੇ ਪਹਿਲਾਂ ਹੀ ਰਵੀਨਾ ਟੰਡਨ ਨੇ ਆਪਣੀ ਧੀ ਛਾਇਆ ਲਈ ਬੇਬੀ ਸ਼ਾਵਰ ਪਾਰਟੀ ਵੀ ਕੀਤੀ ਸੀ ਜਿਸ ‘ਚ ਖ਼ਾਸ ਲੋਕਾਂ ਨੂੰ ਹੀ ਸੱਦਿਆ ਗਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network