ਰਵੀਨਾ ਟੰਡਨ ਨੇ ਸ਼ੇਅਰ ਕੀਤੀ ਨਵੀਂ ਵੀਡੀਓ, ਫੈਨਜ਼ ਨੂੰ ਪਸੰਦ ਆ ਰਿਹਾ ਰਵੀਨਾ ਦਾ 90s ਦਾ ਲੁੱਕ
ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਇੰਸਟਾਗ੍ਰਾਮ 'ਤੇ ਟ੍ਰੈਂਡਿੰਗ ਚੈਲੇਂਜ ਨੂੰ ਸਵੀਕਾਰ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੀ ਦੋਸਤ ਅਤੇ ਅਦਾਕਾਰਾ ਨੀਲਮ ਕੋਠਾਰੀ ਨਾਲ ਅਜਿਹਾ ਹੀ ਇੱਕ ਚੈਲੇਂਜ ਪੂਰਾ ਕੀਤਾ ਹੈ।
ਰਵੀਨਾ ਨੇ ਇਸ ਦੀ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਰਵੀਨਾ 90 ਦੇ ਦਹਾਕੇ ਦੀ ਐਕਸੈਸਰੀਜ਼ ਦਿਖਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਗੋਵਿੰਦਾ ਦਾ ਹਿੱਟ ਗੀਤ 'ਮੇਰੀ ਪੈਂਟ ਭੀ...' ਗੀਤ ਗਾ ਰਹੀ ਹੈ।
=
ਆਪਣੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਵੀਨਾ ਨੇ ਲਿਖਿਆ, "#TakeOne ਅਤੇ #TakeTwo...ਮੇਰਾ ਸਟਾਈਲ ਵੀ 90 ਦੇ ਦਹਾਕੇ ਦਾ! ਮੇਰੇ ਦੋਸਤ ਵੀ 90 ਦੇ ਦਹਾਕੇ ਦੇ..ਅਤੇ ਸੱਚੀ ਮੁੰਚੀ...ਮੇਰੀ ਜੀਨਸ ਅਤੇ ਜੁੱਤੇ ਅਤੇ ਬੈਗ ਸਾਰੇ 90 ਦੇ ਦਹਾਕੇ ਦੇ ਹਨ ਅਤੇ ਮੈਂ ਵੀ.. 90 ਦੇ ਦਹਾਕੇ ਦੀ ਹਾਂ' ।
ਇਸ ਦੇ ਨਾਲ ਹੀ ਨੀਲਮ ਨੇ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਮਜ਼ੇਦਾਰ ਦੱਸਿਆ ਹੈ। ਰਵੀਨਾ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਰਾਸ਼ਾ ਨੇ ਵੀ ਇਸ ਪੋਸਟ 'ਤੇ ਕਮੈਂਟ ਕੀਤਾ ਹੈ। ਉਨ੍ਹਾਂ ਲਿਖਿਆ, 'ਹੇ ਭਗਵਾਨ ਨੀਲਮ ਆਂਟੀ ਬਹੁਤ ਮਜ਼ਾਕੀਆ ਹੈ।
ਹੋਰ ਪੜ੍ਹੋ : ਸਮੰਥਾ ਪ੍ਰਭੂ ਨੇ ਆਪਣੀ ਵਰਕਆਊਟ ਦੀ ਤਸਵੀਰ ਕੀਤੀ ਸਾਂਝੀ, ਐਬਸ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ
ਰਵੀਨਾ ਦੀ ਇਸ ਇੰਸਟਾ ਪੋਸਟ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਲਿਖਿਆ, ''ਮੈਡਮ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।
ਦੱਸ ਦੇਈਏ ਕਿ ਰਵੀਨਾ ਇਨ੍ਹੀਂ ਦਿਨੀਂ ਸੰਜੇ ਦੱਤ ਨਾਲ ਫਿਲਮ 'ਘੁਚੜੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਉਹ ਜਲਦੀ ਹੀ ਸੰਜੇ ਅਤੇ ਯਸ਼ ਸਟਾਰਰ ਫਿਲਮ 'ਕੇਜੀਐਫ: ਚੈਪਟਰ 2' ਵਿੱਚ ਵੀ ਨਜ਼ਰ ਆਵੇਗੀ। ਲੋਕ ਇਸ ਫਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਫਿਲਮ 'ਚ ਸੰਜੇ ਦੱਤ ਦੇ ਨਾਲ ਰਵੀਨਾ ਦਾ ਵੀ ਨੈਗੇਟਿਵ ਕਿਰਦਾਰ ਹੈ। ਰਵੀਨਾ ਦੀ ਇਹ ਫਿਲਮ 14 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
View this post on Instagram