ਰਵੀਨਾ ਟੰਡਨ, ਸ਼ਿਲਪਾ ਸ਼ੈੱਟੀ ਨੇ ਕੀਤੀ ਕਰਵਾ ਚੌਥ ਦੀ ਪੂਜਾ, ਵੀਡੀਓ ਹੋ ਰਹੇ ਵਾਇਰਲ

written by Shaminder | October 13, 2022 05:11pm

ਦੇਸ਼ ਭਰ ‘ਚ ਕਰਵਾ ਚੌਥ (Karva Chauth 2022) ਦੀਆਂ ਰੌਣਕਾਂ ਹਨ । ਇਸ ਮੌਕੇ ਬਾਲੀਵੁੱਡ ਹੀਰੋਇਨਾਂ ਵੀ ਦੁਲਹਨਾਂ ਵਾਂਗ ਸੱਜੀਆਂ ਦਿਖਾਈ ਦਿੱਤੀਆਂ ।ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ (Raveena Tandon) ਅਤੇ ਸ਼ਿਲਪਾ ਸ਼ੈੱਟੀ (Shilpa Shetty) ਵੀ ਦੁਲਹਨਾਂ ਵਾਂਗ ਸੱਜੀਆਂ ਹੋਈਆਂ ਨਜ਼ਰ ਆਈਆਂ ।

image of raveena tandon

ਹੋਰ ਪੜ੍ਹੋ : ਨਵ-ਜਨਮੀ ਭਤੀਜੀ ਨੂੰ ਮਿਲਣ ਲਈ ਕੈਨੇਡਾ ਪਹੁੁੰਚਿਆ ਪਰਮੀਸ਼ ਵਰਮਾ ਦਾ ਭਰਾ, ਗਾਇਕ ਨੇ ਤਸਵੀਰ ਕੀਤੀ ਸਾਂਝੀ

ਰਵੀਨਾ ਟੰਡਨ ਨੇ ਪੀਲੇ ਰੰਗ ਦੀ ਸਾੜ੍ਹੀ ਪਾਈ ਹੋਈ ਸੀ ਅਤੇ ਗਲੇ ‘ਚ ਮੋਤੀਆਂ ਨਾਲ ਜੜਿਆ ਹਾਰ ਪਾਇਆ ਹੋਇਆ ਸੀ ਅਤੇ ਅਦਾਕਾਰਾ ਬਹਹੁਤ ਹੀ ਸੋਹਣੀ ਲੱਗ ਰਹੀ ਸੀ ।ਅਦਾਕਾਰਾ ਅਨਿਲ ਕਪੂਰ ਅਤੇ ਸੁਨੀਤਾ ਕਪੂਰ ਦੇ ਘਰ ਰੱਖੀ ਗਈ ਕਰਵਾ ਚੌਥ ਦੀ ਪੂਜਾ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੀ ਸੀ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ।

shilpa shetty Image Source : Instagram

ਹੋਰ ਪੜ੍ਹੋ : ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖ਼ਾਨ ਇੱਕਠੇ ਹੋਟਲ ਦੇ ਬਾਹਰ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਰਵੀਨਾ ਟੰਡਨ ਜਦੋਂ ਸੁਨੀਤਾ ਕਪੂਰ ਦੇ ਘਰ ਪਹੁੰਚੀ ਤਾਂ ਉਥੇ ਸ਼ਿਲਪਾ ਸ਼ੈੱਟੀ ਵੀ ਮਸਤੀ ਕਰਦੀ ਹੋਈ ਦਿਖਾਈ ਦਿੱਤੀ ਅਤੇ ਆਪਣੀ ਮਹਿੰਦੀ ਫਲਾਂਟ ਕਰਦੀ ਹੋਈ ਦਿਖਾਈ ਦਿੱਤੀ । ਅਦਾਕਾਰਾ ਮੌਨੀ ਰਾਏ ਵੀ ਆਪਣੀ ਮਹਿੰਦੀ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ ।

Shilpa Shetty- Image Source : Instagram

ਦੱਸ ਦਈਏ ਕਿ ਅੱਜ ਕਈ ਹੀਰੋਇਨਾਂ ਨੇ ਆਪਣਾ ਪਹਿਲਾ ਕਰਵਾ ਚੌਥ ਦਾ ਵਰਤ ਰੱਖਿਆ ਹੈ । ਜਿਸ ‘ਚ ਮੌਨੀ ਰਾਏ, ਕੈਟਰੀਨਾ ਕੈਫ ਅਤੇ ਆਲੀਆ ਭੱਟ ਵੀ ਸ਼ਾਮਿਲ ਹਨ । ਜੋ ਅੱਜ ਆਪਣਾ ਪਹਿਲਾ ਕਰਵਾ ਚੌਥ ਦਾ ਵਰਤ ਰੱਖਿਆ ਹੈ । ਸੋਸ਼ਲ ਮੀਡੀਆ ‘ਤੇ ਰਵੀਨਾ ਟੰਡਨ ਅਤੇ ਸ਼ਿਲਪਾ ਸ਼ੈੱਟੀ ਦੇ ਵੀਡੀਓ ਵਾਇਰਲ ਹੋ ਰਹੇ ਹਨ । ਇਨ੍ਹਾਂ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

A post shared by Voompla (@voompla)

 

You may also like