ਬਾਲੀਵੁੱਡ ਐਕਟਰੈੱਸ ਰਵੀਨਾ ਟੰਡਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

Written by  Lajwinder kaur   |  December 25th 2019 03:54 PM  |  Updated: December 25th 2019 03:54 PM

ਬਾਲੀਵੁੱਡ ਐਕਟਰੈੱਸ ਰਵੀਨਾ ਟੰਡਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਬਾਲੀਵੁੱਡ ਜਗਤ ਦੀ ਖ਼ੂਬਸੂਰਤ ਤੇ ਬਿਹਤਰੀਨ ਐਕਟਰੈੱਸ ਰਵੀਨਾ ਟੰਡਨ ਜੋ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਪਹੁੰਚੇ ਹੋਏ ਹਨ। ਜਿੱਥੇ ਉਹ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦੀਆਂ ਮੱਥਾ ਟੇਕਦਿਆਂ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਉੱਤੇ ਖੂਬ ਵਾਈਰਲ ਹੋ ਰਹੀਆਂ ਹਨ।

 

View this post on Instagram

 

@officialraveenatandon

A post shared by Aman Official️️️️️️️️? (@singer_amandeepsingh) on

ਹੋਰ ਵੇਖੋ:ਬਾਲੀਵੁੱਡ ਸਟਾਰ ਗੋਵਿੰਦਾ ਪਰਿਵਾਰ ਸਮੇਤ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ, ਦੇਖੋ ਤਸਵੀਰਾਂ

ਰਵੀਨਾ ਟੰਡਨ ਕਸ਼ਮੀਰੀ ਸ਼ੂਟ ‘ਚ ਨਜ਼ਰ ਆਏ। ਉਨ੍ਹਾਂ ਨੇ ਗੁਰੂਆਂ ਦਾ ਆਸ਼ੀਰਵਾਦ ਲਿਆ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਬਾਣੀ ਦਾ ਅਨੰਦ ਲਿਆ। ਇਸ ਮੌਕੇ ਰਵੀਨਾ ਟੰਡਨ ਨੇ ਸਰਬੱਤ ਦੇ ਭਲੇ ਲਈ  ਅਰਦਾਸ ਕੀਤੀ। ਰਵੀਨਾ ਟੰਡਨ ਜਦੋਂ ਵੀ ਪੰਜਾਬ ਆਉਂਦੇ ਨੇ ਤਾਂ ਗੁਰੂ ਨਗਰੀ ਜ਼ਰੂਰ ਆਉਂਦੇ ਨੇ ਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ।

ਜੇ ਗੱਲ ਕਰੀਏ ਤਾਂ ਰਵੀਨ ਟੰਡਨ ਦੇ ਅਦਾਕਾਰੀ ਦੇ ਸਫਰ ਦੀ ਤਾਂ ਉਹ 90 ਦੇ ਦਹਾਕੇ ‘ਚ ਉਨ੍ਹਾਂ ਦਾ ਨਾਂਅ ਟੌਪ ਦੀਆਂ ਹੀਰੋਇਨਾਂ ‘ਚ ਲਿਆ ਜਾਂਦਾ ਸੀ। ਉਹ ਮੋਹਰਾ, ਪੱਥਰ ਕੇ ਫੂਲ, ਦਿਲਵਾਲੇ, ਅੰਦਾਜ਼ ਆਪਣਾ ਆਪਣਾ, ਦੁਹਲੇ ਰਾਜਾ, ਆਂਟੀ ਨੰਬਰ 1 ਵਰਗੀਆਂ ਸੁਪਰ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਲੁੱਟ ਚੁੱਕੇ ਹਨ। ਇਸ ਤੋਂ ਇਲਾਵਾ ਉਹ ਟੀਵੀ ਦੇ ਕਈ ਰਿਆਲਟੀ ਸ਼ੋਅਜ਼ ‘ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network