ਰਵੀ ਦੁਬੇ ਵੀ ਆਏ ਕੋਰੋਨਾ ਦੀ ਲਪੇਟ ‘ਚ, ਪਤੀ ਦੀ ਪੋਸਟ ਦੇਖ ਕੇ ਦੁਖੀ ਹੋਈ ਐਕਟਰੈੱਸ ਸਰਗੁਣ ਮਹਿਤਾ

written by Lajwinder kaur | May 11, 2021

ਦੇਸ਼ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ । ਬਾਲੀਵੁੱਡ ਦੇ ਕਈ ਕਲਾਕਾਰਾਂ ਤੋਂ ਬਾਅਦ ਟੀਵੀ ਐਕਟਰ ਰਵੀ ਦੁਬੇ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਨੇ। ਇਹ ਜਾਣਕਾਰੀ ਖੁਦ ਰਵੀ ਦੁਬੇ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪਾ ਕੇ ਦਿੱਤੀ ਹੈ।

image of ravi dubey with wife sargun mehta image source- instagram

ਹੋਰ ਪੜ੍ਹੋ : ਸਤਵਿੰਦਰ ਬੁੱਗਾ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਪੁਰਾਣੀ ਯਾਦ, ਕੀ ਤੁਹਾਨੂੰ ਯਾਦ ਆਇਆ ਇਹ ਗੀਤ, ਕਮੈਂਟ ਕਰਕੇ ਦੱਸੋ ਨਾਂਅ

ravi dubey instagram post image source- instagram

ਉਨ੍ਹਾ ਨੇ ਲਿਖਿਆ ਹੈ- 'ਸਭ ਨੂੰ ਦੱਸਣਾ ਚਾਹੁੰਦਾ ਹਾਂ...ਮੇਰੀ ਰਿਪੋਰਟ ਪਾਜ਼ੇਟਿਵ ਆ ਗਈ ਹੈ.. ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹੈ ਜੋ ਵੀ ਮੇਰੇ ਸੰਪਰਕ ਚ ਆਏ ਸੀ ਪਿਛਲੇ ਕੁਝ ਦਿਨਾਂ ਚ ..ਕਿਰਪਾ ਕਰਕੇ ਉਹ ਆਪਣਾ ਧਿਆਨ ਰੱਖਣ..ਮੈਂ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ..ਸਾਰੇ ਸੁਰੱਖਿਅਤ ਰਹੋ..ਪਾਜ਼ੇਟਿਵ ਰਹੋ(ਆਸ਼ਾਵਾਦੀ ਲਈ )..ਪਰਮਾਤਮਾ ਸਭ ਦੀ ਰੱਖਿਆ ਕਰੇ..’ । ਇਸ ਪੋਸਟ ਉੱਤੇ ਮਨੋਰੰਜਨ ਜਗਤ ਦੇ ਕਲਾਕਾਰ ਤੇ ਫੈਨਜ਼ ਵੀ ਕਮੈਂਟ ਕਰਕੇ ਜਲਦੀ ਠੀਕ ਹੋਣ ਦੀ ਲਈ ਦੁਆ ਕਰ ਰਹੇ ਨੇ। ਉਧਰ ਰਵੀ ਦੁਬੇ ਦੀ ਲਾਈਫ ਪਾਟਨਰ ਤੇ ਐਕਟਰੈੱਸ ਸਰਗੁਣ ਮਹਿਤਾ ਨੇ ਸੈਡ ਵਾਲਾ ਇਮੋਜ਼ੀ ਪੋਸਟ ਕਰਕੇ ਦੁੱਖ ਜਤਾਇਆ ਹੈ। ਦੱਸ ਦਈਏ ਪੰਜਾਬੀ ਐਕਟਰੈੱਸ ਸਰਗੁਣ ਮਹਿਤਾ ਯੂ.ਕੇ ‘ਚ ਨੇ। ਉਹ ਆਪਣੀ ਅਗਲੀ ਆਉਣ ਵਾਲੀ ਫ਼ਿਲਮ ‘ਕਿਸਮਤ-2’ ਦੀ ਸ਼ੂਟਿੰਗ ਦੇ ਲਈ ਪਹੁੰਚੀ ਹੋਈ ਹੈ।

ravid dubey corona postive post sargun mehta post sad emoji on this post image source- instagram

ਸਰਗੁਣ ਮਹਿਤਾ ਤੇ ਰਵੀ ਦੁਬੇ ਦੋਵੇਂ ਕਲਕਾਰਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਦੋਵਾਂ ਦੀ ਲਵ ਸਟੋਰੀ ਟੀਵੀ ਸੀਰੀਅਲ ਤੋਂ ਸ਼ੁਰੂ ਹੋਈ ਸੀ। ਸਰਗੁਣ ਮਹਿਤਾ ਪੰਜਾਬੀ ਫ਼ਿਲਮੀ ਜਗਤ ‘ਚ ਕਾਫੀ ਐਕਟਿਵ ਨੇ।

sargun and ravi image source- instagram

 

 

View this post on Instagram

 

A post shared by Ravi Dubey 1 (@ravidubey2312)

You may also like