Advertisment

ਦੀਪ ਸਿੱਧੂ ਨੂੰ ਯਾਦ ਕਰ ਭਾਵੁਕ ਹੋਈ ਰੀਨਾ ਰਾਏ, ਫਰਵਰੀ ‘ਚ ਹੀ ਦੀਪ ਸਿੱਧੂ ਦਾ ਹੋਇਆ ਸੀ ਦਿਹਾਂਤ, ਦੱਸਿਆ ਹਾਦਸੇ ਵਾਲੇ ਦਿਨ ਦਾ ਹਾਲ

author-image
By Shaminder
New Update
ਦੀਪ ਸਿੱਧੂ ਨੂੰ ਯਾਦ ਕਰ ਭਾਵੁਕ ਹੋਈ ਰੀਨਾ ਰਾਏ, ਫਰਵਰੀ ‘ਚ ਹੀ ਦੀਪ ਸਿੱਧੂ ਦਾ ਹੋਇਆ ਸੀ ਦਿਹਾਂਤ, ਦੱਸਿਆ ਹਾਦਸੇ ਵਾਲੇ ਦਿਨ ਦਾ ਹਾਲ
Advertisment
ਦੀਪ ਸਿੱਧੂ (Deep Sidhu) ਦੇ ਦਿਹਾਂਤ ਨੂੰ 15  ਫਰਵਰੀ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ । ਇਸ ਤੋਂ ਪਹਿਲਾਂ ਉਨ੍ਹਾ ਦੀ ਖ਼ਾਸ ਦੋਸਤ ਰੀਨਾ ਰਾਏ
Advertisment
(Reena Rai) ਇੱਕ ਵਾਰ ਫਿਰ ਦੀਪ ਨੂੰ ਯਾਦ ਕਰਕੇ ਭਾਵੁਕ ਹੋ ਗਈ । ਉਸ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਹਾਦਸੇ ਵਾਲੇ ਦਿਨ ਦਾ ਜ਼ਿਕਰ ਕਰਦੀ ਹੋਈ ਨਜ਼ਰ ਆ ਰਹੀ ਹੈ । Deep-sidhu-and-Reena-Rai,, Image Source : Instagram ਹੋਰ ਪੜ੍ਹੋ : ਜਦੋਂ ਗੁਰਦਾਸ ਮਾਨ ਚੰਡੀਗੜ੍ਹ ਦੇਣ ਗਏ ਇੰਟਰਵਿਊ, ਮੋਟਰਸਾਈਕਲ ਚਲਾਉਣ ਦੌਰਾਨ ਉੱਡ ਗਏ ਸੀ ਸਰਟੀਫਿਕੇਟ, ਜਾਣੋ ਦਿਲਚਸਪ ਕਿੱਸਾ ਵੀਡੀਓ ‘ਚ ਰੀਨਾ ਰਾਏ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਦੀਪ ਸਿੱਧੂ ਨੇ ਉਸ ਨੂੰ ਦਿੱਲੀ ਏਅਰਪੋਰਟ ਤੋਂ ਪਿੱਕ ਕੀਤਾ ਅਤੇ ਇਸ ਤੋਂ ਬਾਅਦ 14  ਫਰਵਰੀ ਨੂੰ ਦੋਨਾਂ ਨੇ ਵੈਲੇਂਨਟਾਈਨ ਡੇਅ ਮਨਾਇਆ । ਇਸ ਤੋਂ ਬਾਅਦ ਦੋਵਾਂ ਨੇ ਪੰਦਰਾਂ ਫਰਵਰੀ ਨੂੰ ਪੰਜਾਬ ਜਾਣ ਦਾ ਫੈਸਲਾ ਕੀਤਾ,ਪਰ ਅਚਾਨਕ ਦੀਪ ਨੇ ਸਕਾਰਪੀਓ ਗੱਡੀ ਨੂੰ ਮੁੰਬਈ ਵਾਲੇ ਰਸਤੇ ‘ਤੇ ਪਾ ਲਿਆ ।
Advertisment
Deep-Sidhu-And-Reena-Rai-min,, image Source :Instagram ਹੋਰ ਪੜ੍ਹੋ :  ਦਲਜੀਤ ਕੌਰ ਦੂਜੀ ਵਾਰ ਰਚਾਏਗੀ ਵਿਆਹ, ਕਿਹਾ ‘ਪਿਤਾ ਲਈ ਤਰਸਦਾ ਸੀ ਮੇਰਾ ਪੁੱਤਰ, ਨਿਖਿਲ ਨੂੰ ਵੇਖ ਪਹਿਲੀ ਵਾਰ ਕਿਹਾ ਪਾਪਾ’ ਪਰ ਫਿਰ ਅਚਾਨਕ ਕੋਈ ਕੰਮ ਯਾਦ ਆ ਜਾਣ ‘ਤੇ ਮੁੜ ਤੋਂ ਪੰਜਾਬ ਜਾਣ ਦਾ ਫੈਸਲਾ ਲਿਆ ਗਿਆ । ਇਸ ਤੋਂ ਬਾਅਦ ਗੱਡੀ ਨੂੰ ਪੰਜਾਬ ਵਾਲੇ ਰਸਤੇ ‘ਤੇ ਪਾ ਲਿਆ ਅਤੇ ਉਹ ਗੱਡੀ ‘ਚ ਸੌਂ ਗਈ । ਇਸ ਤੋਂ ਬਾਅਦ ਹਾਦਸੇ ਹੋ ਗਿਆ ਅਤੇ ਇਸੇ ਹਾਦਸੇ ਤੋਂ ਬਾਅਦ ਉਸ ਦੀ ਨੀਂਦ ਖੁੱਲੀ ਸੀ । deep-sidhu-reena-rai,' Image Source : Instagram ਦੀੋਪ ਸਿੱਧੂ ਨੇ ਫ਼ਿਲਮਾਂ ‘ਚ ਵੀ ਕੀਤਾ ਸੀ ਕੰਮ ਦੀਪ ਸਿੱਧੂ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆਏ ਸਨ । ਹਾਲਾਂਕਿ ਉਹ ਪੇਸ਼ੇ ਤੋਂ ਵਕੀਲ ਸਨ, ਪਰ ਉਨ੍ਹਾਂ ਨੂੰ ਅਦਾਕਾਰੀ ਦਾ ਵੀ ਸ਼ੌਂਕ ਸੀ । ਉਨ੍ਹਾਂ ਨੇ ਕਈ ਫ਼ਿਲਮਾਂ ਜਿਸ ‘ਚ ਰਮਤਾ ਜੋਗੀ, ਜੋਰਾ ਦਸ ਨੰਬਰੀਆ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ । ਪਰ ਉਨ੍ਹਾਂ ਨੂੰ ਅਸਲ ਪਛਾਣ ਮਿਲੀ ਸੀ ਫ਼ਿਲਮ ‘ਜੋਰਾ ਦਸ ਨੰਬਰੀਆ’ ਤੋਂ । ਇਸ ਤੋਂ ਇਲਾਵਾ ਰੀਨਾ ਰਾਏ ਦੇ ਨਾਲ ਉਹ ਬਤੌਰ ਮਾਡਲ ਇੱਕ ਗੀਤ ‘ਚ ਵੀ ਨਜ਼ਰ ਆ ਚੁੱਕੇ ਹਨ । ਦਿਲਰਾਜ ਦੇ ਨਾਲ ਉਨ੍ਹਾਂ ਨੇ ਇਸ ਗੀਤ ‘ਚ ਕੰਮ ਕੀਤਾ ਸੀ ।    
Advertisment

Stay updated with the latest news headlines.

Follow us:
Advertisment
Advertisment
Latest Stories
Advertisment