ਆਪਣੇ ਸਮੇਂ ਦੀ ਇਸ ਮਸ਼ਹੂਰ ਅਦਾਕਾਰਾ ਨੂੰ ਪਛਾਨਣਾ ਵੀ ਹੈ ਮੁਸ਼ਕਿਲ ,ਵੇਖੋ ਤਸਵੀਰਾਂ

written by Shaminder | January 07, 2019

ਆਪਣੇ ਸਮੇਂ 'ਚ ਮਸ਼ਹੂਰ ਰਹੀ ਅਦਾਕਾਰਾ ਰੀਨਾ ਰਾਏ ਦਾ ਅੱਜ ਜਨਮ ਦਿਨ ਹੈ ।ਅੱਜ ਉਨ੍ਹਾਂ ਦਾ ਬਾਹਠਵਾਂ ਜਨਮ ਹੈ । ਕਦੇ ਆਪਣੀ ਦਿਲਕਸ਼ ਅਦਾਕਾਰੀ ਅਤੇ ਖੁਬਸੂਰਤ ਅਦਾਵਾਂ ਕਰਕੇ ਜਾਣੀ ਜਾਂਦੀ ਰੀਨਾ ਰਾਏ ਨੂੰ ਅੱਜ ਕੱਲ ਪਛਾਨਣਾ ਵੀ ਮੁਸ਼ਕਿਲ ਹੈ । ਕੋਈ ਸਮਾਂ ਸੀ ਜਦੋਂ ਉਨ੍ਹਾਂ ਦੀ ਖੁਬਸੂਰਤੀ ਦੇ ਲੱਖਾਂ ਲੋਕ ਦੀਵਾਨੇ ਸਨ ਅਤੇ ਨਾਗਿਨ ਫਿਲਮ 'ਚ ਉਨ੍ਹਾਂ ਦੇ ਕਿਰਦਾਰ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ ।

ਹੋਰ ਵੇਖੋ : ਗਾਇਕ ਇੱਕ ਅਵਾਜ਼ਾਂ ਦੋ ,ਨੱਬੇ ਦੇ ਦਹਾਕੇ ‘ਚ ਪ੍ਰਸਿੱਧ ਸੀ ਇਹ ਗਾਇਕ ,ਵੇਖੋ ਵੀਡਿਓ

https://www.youtube.com/watch?v=qsoDGLTHc0M

ਰੀਨਾ ਰਾਏ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਵੇਖ ਕੇ ਤੁਹਾਡੇ ਲਈ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਇਹ ਉਹੀ ਰੀਨਾ ਰਾਏ ਹੈ ਜਿਸ ਦੇ ਸੁੱਹਪਣ ਅਤੇ ਹੁਸਨ ਦੇ ਹਰ ਪਾਸੇ ਚਰਚੇ ਹੁੰਦੇ ਸਨ । ਇੱਥੋਂ ਤੱਕ ਕਿ ਕਈ ਲੋਕ ਤਾਂ ਉਨ੍ਹਾਂ ਦਾ ਚਿਹਰਾ ਰੀਨਾ ਰਾਏ ਨਾਲ ਮਿਲਣ ਦੀਆਂ ਗੱਲਾਂ ਵੀ ਕਰਦੇ ਸਨ ।

ਹੋਰ ਵੇਖੋ : ਇਹ ਮੇਮ ਪੰਜਾਬੀ ਗਾਇਕਾਂ ਨੂੰ ਵੀ ਪਾਉਂਦੀ ਹੈ ਮਾਤ ,ਵੀਡਿਓ ਵੇਖ ਕੇ ਹੋ ਜਾਓਗੇ ਹੈਰਾਨ

रीना राय के लिए इमेज परिणाम

ਜਿਨ੍ਹਾਂ ਦੀਆਂ ਅਦਾਵਾਂ ਟੁੱਟੇ ਦਿਲਾਂ ਨੂੰ ਜੋੜਨ ਦਾ ਸਬੱਬ ਬਣਦੇ ਸਨ ਪਰ ਹੁਣ ਉਹ ਬੀਤੇ ਸਮੇਂ ਦੇ ਨਾਲ ਬਦਲ ਚੁੱਕੀਆਂ ਨੇ । ਉਨ੍ਹਾਂ ਦਾ ਕਈ ਵਾਰ ਸ਼ਤਰੂਘਨ ਸਿਨ੍ਹਾ ਨਾਲ ਵੀ ਨਾਂਅ ਜੁੜਿਆ ਅਤੇ ਉਨ੍ਹਾਂ ਦੇ ਪ੍ਰੇਮ ਸਬੰਧਾਂ ਦੀਆਂ ਗੱਲਾਂ ਵੀ ਉੱਡੀਆਂ । ਆਪਣੇ ਸਮੇਂ 'ਚ ਰੀਨਾ ਰਾਏ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀਆਂ ਅਭਿਨੇਤਰੀਆਂ 'ਚ ਸ਼ਾਮਿਲ ਸਨ ।

रीना राय के लिए इमेज परिणाम

ਉਨ੍ਹਾਂ ਨੇ ਆਪਣਾ ਕਰੀਅਰ ਸਾਲ ੧੯੭੨ 'ਚ ਸ਼ੁਰੂ ਕੀਤਾ ਸੀ । ਪਰ ਸਾਲ ੧੯੭੬ 'ਚ ਰਾਜ ਕੁਮਾਰ ਕੋਹਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਨਾਗਿਨ' 'ਚ ਰੀਨਾ ਰਾਏ ਨੇ ਇੱਛਾਧਾਰੀ ਨਾਗਿਨ ਦੀ ਭੂਮਿਕਾ ਨਿਭਾ ਕੇ ਦਰਸ਼ਕਾਂ ਦਾ ਆਪਣੀ ਅਦਾਕਾਰੀ ਨਾਲ ਦਿਲ ਜਿੱਤਿਆ ਸੀ ।

रीना राय के लिए इमेज परिणाम

You may also like