ਦੀਪ ਸਿੱਧੂ ਦੇ ਦਿਹਾਂਤ ਦੇ 9 ਮਹੀਨੇ ਪੂਰੇ ਹੋਣ ‘ਤੇ ਰੀਨਾ ਰਾਏ ਨੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ‘ਦੀਪ ਹਮੇਸ਼ਾ ਮੇਰੇ ਨਾਲ ਹੈ’

written by Shaminder | November 17, 2022 02:26pm

ਦੀਪ ਸਿੱਧੂ (Deep Sidhu) ਦੇ ਦਿਹਾਂਤ ਨੂੰ ਨੌ ਮਹੀਨੇ ਪੂਰੇ ਹੋ ਚੁੱਕੇ ਹੈ । ਇਸ ਮੌਕੇ ਦੀਪ ਸਿੱਧੂ ਦੀ ਖ਼ਾਸ ਦੋਸਤ ਰੀਨਾ ਰਾਏ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਰੀਨਾ ਰਾਏ ਨੇ ਦੀਪ ਸਿੱਧੂ ਦੇ ਲਈ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹ ਦੂਰ ਨਹੀਂ ਜਾਂਦੇ, ਦੀਪ ਹਮੇਸ਼ਾ ਮੇਰੇ ਨਾਲ ਹਰ ਰੋਜ਼, ਅਣਦੇਖੇ, ਅਣਸੁਣਿਆ ਪਰ ਹਮੇਸ਼ਾਂ ਮੇਰੇ ਨੇੜੇ ਤੁਰਦਾ ਰਹੇਗਾ।

deep sidhu's girlfriend reena rai got emotional on her brithday

ਹੋਰ ਪੜ੍ਹੋ : ਦਿੱਲੀ ‘ਚ ਸ਼ਰਧਾ ਨਾਮਕ ਕੁੜੀ ਨੂੰ ਮਾਰ ਕੇ 35 ਟੁਕੜੇ ਕਰਨ ਵਾਲੇ ਆਫਤਾਬ ਖਿਲਾਫ਼ ਅਦਾਕਾਰਾ ਸਵਰਾ ਭਾਸਕਰ ਨੇ ਕਰੜੀ ਕਾਰਵਾਈ ਦੀ ਕੀਤੀ ਮੰਗ

ਅਜੇ ਵੀ ਪਿਆਰ ਕੀਤਾ ਅਤੇ ਬਹੁਤ ਯਾਦ ਕੀਤਾ ਗਿਆ… 9 ਮਹੀਨੇ ਹੋ ਗਏ ਤੁਹਾਨੂੰ ਇਸ ਦੁਨੀਆ ਨੂੰ ਛੱਡੇ ਹੋਏ.. ਮੈਂ ਤੁਹਾਨੂੰ ਪਿਆਰ ਕਰਦੀ ਹਾਂ’ । ਰੀਨਾ ਰਾਏ ਦੇ ਵੱਲੋਂ ਸਾਂਝੀ ਕੀਤੀ ਇਸ ਪੋਸਟ ‘ਤੇ ਦੋਵਾਂ ਦੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ ।

ਹੋਰ ਪੜ੍ਹੋ : ਅਦਾਕਾਰਾ ਡੇਨਿਸ ਰਿਚਰਡਸ ਤੇ ਉਸਦੇ ਪਤੀ ‘ਤੇ ਲਾਸ ਏਂਜਲਸ ‘ਚ ਹੋਈ ਫਾਈਰਿੰਗ, ਵਾਲ-ਵਾਲ ਬਚੇ ਪਤੀ ਪਤਨੀ

ਦੱਸ ਦਈਏ ਕਿ ਬੀਤੇ ਸਾਲ 15 ਫਰਵਰੀ ਨੂੰ ਦੀਪ ਸਿੱਧੂ ਦਾ ਦਿਹਾਂਤ ਹੋ ਗਿਆ ਸੀ । ਉਹ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਉਸ ਸਮੇਂ ਦੀਪ ਸਿੱਧੂ ਗੁੜਗਾਂਵ ਤੋਂ ਵਾਪਸ ਪੰਜਾਬ ਆ ਰਹੇ ਸਨ, ਪਰ ਸੋਨੀਪਤ ਦੇ ਨਜ਼ਦੀਕ ਇੱਕ ਸੜਕ ਹਾਦਸੇ ‘ਚ ਉਨ੍ਹਾਂ ਦੀ ਮੌਤ ਹੋ ਗਈ ਜਦੋਂਕਿ ਰੀਨਾ ਰਾਏ ਵਾਲ-ਵਾਲ ਬਚ ਗਈ ਸੀ ।

Deep sidhu and Reena Rai

ਇਸ ਹਾਦਸੇ ਤੋਂ ਬਾਅਦ ਰੀਨਾ ਰਾਏ ਦੀਪ ਸਿੱਧੂ ਦੀਆਂ ਯਾਦਾਂ ਦੇ ਸਹਾਰੇ ਦਿਨ ਬਿਤਾ ਰਹੀ ਹੈ ਅਤੇ ਅਕਸਰ ਦੀਪ ਦੇ ਨਾਲ ਉਹ ਆਪਣੀਆਂ ਮਿੱਠੀਆਂ ਯਾਦਾਂ ਨੂੰ ਸਾਂਝਾ ਕਰਦੀ ਰਹਿੰਦੀ ਹੈ ।

 

View this post on Instagram

 

A post shared by Reena Rai (@thisisreenarai)

You may also like