ਸੋਨਾਕਸ਼ੀ ਸਿਨਹਾ ਨਾਲ ਸ਼ਕਲ ਮਿਲਣ ਦੀ ਗੱਲ 'ਤੇ ਪਹਿਲੀ ਵਾਰ ਬੋਲੀ ਰੀਨਾ ਰਾਏ, ਜਾਣੋ ਅਦਾਕਾਰਾ ਨੇ ਕੀ ਕਿਹਾ

written by Pushp Raj | January 12, 2023 11:12am

Sonakshi Sinha looks Like Reena Roy: ਬਾਲੀਵੁੱਡ ਦੀ ਦਿੱਗਜ਼ ਤੇ ਖੂਬਸੂਰਤ ਅਦਾਕਾਰਾ ਰੀਨਾ ਰਾਏ ਨੇ 70 ਦੇ ਦਹਾਕੇ ਵਿੱਚ ਖੂਬ ਨਾਮ ਕਮਾਇਆ। ਉਹ ਅੱਜ ਵੀ ਆਪਣੀਆਂ ਫਿਲਮਾਂ ਅਤੇ ਗੀਤਾਂ ਨਾਲ ਦਰਸ਼ਕਾਂ ਦਾ ਦਿਲ 'ਚ ਵਸੀ ਹੋਈ ਹੈ। ਸਦਾਬਹਾਰ ਅਦਾਕਾਰਾ ਆਪਣੇ ਪ੍ਰੋਫੈਸ਼ਨਲ ਅਤੇ ਨਿੱਜੀ ਜ਼ਿੰਦਗੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਅਕਸਰ ਹੀ ਫੈਨਜ਼ ਵੱਲੋਂ ਰੀਨਾ ਰਾਏ ਤੇ ਸੋਨਾਕਸ਼ੀ ਸਿਨਹਾ ਦੀ ਸ਼ਕਲ ਮਿਲਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਹੁਣ ਪਹਿਲੀ ਵਾਰ ਰੀਨਾ ਰਾਏ ਨੇ ਸੋਨਾਕਸ਼ੀ ਸਿਨਹਾ ਨਾਲ ਸ਼ਕਲ ਮਿਲਣ ਦੀ ਗੱਲ 'ਤੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ, ਆਓ ਜਾਣਦੇ ਹਾਂ ਕੀ ਅਦਾਕਾਰਾ ਨੇ ਇਸ ਮਾਮਲੇ 'ਤੇ ਕੀ ਕਿਹਾ।

image Source : Google

70 ਦੇ ਦਸ਼ਕ ਮਸ਼ਹੂਰ ਅਦਾਕਾਰਾ ਰੀਨਾ ਰਾਏ ਦੀ ਗੱਲ ਕਰੀਏ ਤਾਂ ਉਹ ਅਕਸਰ ਹੀ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ 'ਚ  ਰਹੇ ਹਨ। ਰੀਨਾ ਰਾਏ ਤੇ ਸ਼ਤਰੂਘਨ ਸਿਨਹਾ ਨਾਲ ਅਫੇਅਰ ਦੀ ਕਾਫੀ ਚਰਚਾ ਰਹੀ ਸੀ। ਦੋਵੇਂ ਇੱਕ ਦੂਜੇ ਨੂੰ ਬੇਹੱਦ ਪਸੰਦ ਕਰਦੇ ਸਨ। ਹਾਲਾਂਕਿ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ, ਪਰ ਸ਼ਤਰੂਘਨ ਸਿਨਹਾ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਸੀ ਜਿਸ ਦੇ ਚੱਲਦੇ ਦੋਵੇਂ ਵਿਆਹ ਨਹੀਂ ਕਰਵਾ ਸਕੇ।

ਇਸ ਵਿਚਕਾਰ ਹੈਰਾਨੀ ਦੀ ਗੱਲ ਇਹ ਹੈ ਕਿ ਸ਼ਤਰੂਘਨ ਦੀ ਬੇਟੀ ਸੋਨਾਕਸ਼ੀ ਸਿਨਹਾ ਦੇ ਨੈਣ-ਨਕਸ਼ ਹੂ-ਬ-ਹੂ ਰੀਨਾ ਰਾਏ ਨਾਲ ਮਿਲਦੇ ਹਨ। ਉਨ੍ਹਾਂ ਦੀ ਸ਼ਕਲ ਸਮਾਨ ਕਿਉਂ ਲੱਗਦੀ ਹੈ, ਇਸ  ਗੱਲ ਦਾ ਰੀਨਾ ਰਾਏ ਨੇ ਖੁਲਾਸਾ ਕੀਤਾ ਹੈ।

image Source : Google

ਦਰਅਸਲ, ਇੱਕ ਇੰਟਰਵਿਊ ਵਿੱਚ ਰੀਨਾ ਰਾਏ ਨੇ ਸੋਨਾਕਸ਼ੀ ਸਿਨਹਾ ਨਾਲ ਆਪਣੀ ਸ਼ਕਲ ਮਿਲਣ ਦੀ ਗੱਲ ਕੀਤੀ ਹੈ। ਅਦਾਕਾਰਾ ਨੇ ਫਸਟ ਪੋਸਟ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, ‘ਇਹ ਮਹਿਜ਼ ਇਤਫ਼ਾਕ ਹੈ। ਕਈ ਵਾਰ ਅਜਿਹਾ ਹੁੰਦਾ ਹੈ। ਉਦਾਹਰਨ ਲਈ ਜਤਿੰਦਰ ਦੀ ਮਾਂ ਅਤੇ ਉਸ ਦੀ ਮਾਂ ਵੇਖਣ 'ਚ ਜੁੜਵਾਂ ਭੈਣਾਂ ਲੱਗਦੀਆਂ ਸਨ।

ਜਾਣੋ ਕਿਉਂ ਵੱਖ ਹੋਏ ਸਨ ਰੀਨਾ ਰਾਏ ਤੇ ਸ਼ਤਰੂਘਨ
ਪਹਿਲਾਜ ਨਿਹਲਾਨੀ ਨੇ ਦੱਸਿਆ ਸੀ ਕਿ ਉਹ ਸ਼ਤਰੂਘਨ, ਰੀਨਾ ਅਤੇ ਸੰਜੀਵ ਕੁਮਾਰ ਨੂੰ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਸਨ, ਪਰ ਰੀਨਾ ਨੇ ਫ਼ਿਲਮ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਫ਼ਿਲਮ ਵਿੱਚ ਉਦੋਂ ਹੀ ਕੰਮ ਕਰੇਗੀ ਜਦੋਂ ਸ਼ਤਰੂਘਨ ਆਪਣਾ ਫੈਸਲਾ ਸਪੱਸ਼ਟ ਕਰਨਗੇ। ਰੀਨਾ ਨੇ ਫ਼ਿਲਮ ਨਿਰਮਾਤਾ ਨੂੰ ਇਹ ਵੀ ਕਿਹਾ ਸੀ ਕਿ ਜੇਕਰ ਸ਼ਤਰੂਘਨ ਉਸ ਨਾਲ ਵਿਆਹ ਨਹੀਂ ਕਰਨਗੇ ਤਾਂ ਉਹ 8 ਦਿਨਾਂ ਦੇ ਅੰਦਰ ਕਿਸੇ ਹੋਰ ਨਾਲ ਵਿਆਹ ਕਰ ਲਵੇਗੀ।

image Source : Google

ਹੋਰ ਪੜ੍ਹੋ: ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਵੱਲੋਂ ਸੈਂਚੂਰੀ ਪੂਰੀ ਕਰਨ 'ਤੇ ਪ੍ਰਗਟਾਈ ਖੁਸ਼ੀ; ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਇਸ ਤੋਂ ਬਾਅਦ ਪਹਿਲਾਜ ਨਿਹਲਾਨੀ ਨੇ ਸ਼ਤਰੂਘਨ ਨੂੰ ਰੀਨਾ ਬਾਰੇ ਦੱਸਿਆ ਤਾਂ ਉਹ ਰੋਣ ਲੱਗ ਪਏ। ਸ਼ਤਰੂਘਨ ਨੇ ਰੀਨਾ ਨੂੰ ਬੁਲਾਇਆ ਅਤੇ ਫਿਰ ਉਸ ਦੇ ਸਾਹਮਣੇ ਬੱਚੇ ਵਾਂਗ ਰੋਣ ਲੱਗ ਪਏ। ਫ਼ਿਲਮ ਨਿਰਮਾਤਾ ਨੇ ਸ਼ਤਰੂਘਨ ਨੂੰ ਰੀਨਾ ਨੂੰ ਜਾਣ ਦੇਣ ਲਈ ਕਿਹਾ। ਇਸ ਤੋਂ ਬਾਅਦ ਅਦਾਕਾਰਾ ਨੇ ਪਾਕਿਸਤਾਨੀ ਕ੍ਰਿਕਟਰ ਮੋਹਸਿਨ ਖਾਨ ਨਾਲ ਵਿਆਹ ਕਰ ਲਿਆ ਅਤੇ ਫਿਲਮਾਂ ਤੋਂ ਦੂਰੀ ਬਣਾ ਲਈ।

You may also like