ਅੱਜ ਹੈ ਬਾਲੀਵੁੱਡ ਅਦਾਕਾਰਾ ਰੇਖਾ ਦਾ ਜਨਮ ਦਿਨ, ਜਾਣੋਂ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਦਿਲਚਸਪ ਗੱਲਾਂ

written by Shaminder | October 10, 2022 11:10am

ਰੇਖਾ  (Rekha) ਅਜਿਹੀ ਸਦਾਬਹਾਰ ਅਦਾਕਾਰਾ ਹੈ । ਜਿਸ ਦੀ ਅਦਾਕਾਰੀ ਦੇ ਨਾਲ-ਨਾਲ ਉਸ ਦੀ ਖ਼ੂਬਸੂਰਤੀ ਦਾ ਵੀ ਹਰ ਕੋਈ ਦੀਵਾਨਾ ਹੈ । ਆਪਣੀ ਸੁੰਦਰਤਾ ਦੇ ਨਾਲ ਹਰ ਕਿਸੇ ਦੇ ਦਿਲ ‘ਤੇ ਰਾਜ ਕਰਨ ਵਾਲੀ ਅਦਾਕਾਰਾ ਦਾ ਨਾਮ ਕਈ ਅਦਾਕਾਰਾਂ ਦੇ ਨਾਲ ਜੁੜਿਆ ਰਿਹਾ ਹੈ । ਅੱਜ ਅਦਾਕਾਰਾ ਰੇਖਾ ਦਾ ਜਨਮ ਦਿਨ  (Birthday)ਹੈ  । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ । ਅਮਿਤਾਬ ਬੱਚਨ ਦੇ ਨਾਲ ਉਨ੍ਹਾਂ ਦੇ ਰੋਮਾਂਸ ਦੀਆਂ ਖਬਰਾਂ ਵੀ ਕਿਸੇ ਤੋਂ ਲੁਕੀਆਂ ਨਹੀਂ ਹਨ ।ਪਰ ਜਦੋਂ ਅਮਿਤਾਭ ਬੱਚਨ ਦੇ ਨਾਲ ਉਨ੍ਹਾਂ ਦਾ ਪਿਆਰ ਪਰਵਾਨ ਨਹੀਂ ਚੜਿਆ ਤਾਂ ਉਨ੍ਹਾਂ ਦੀ ਜ਼ਿੰਦਗੀ ‘ਚ ਮੁਕੇਸ਼ ਅਗਰਵਾਲ ਆਇਆ ।

rekha ,,

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਵਿਦੇਸ਼ ‘ਚ ਘੁੰਮਦੀ ਆਈ ਨਜ਼ਰ, ਸਾਂਝਾ ਕੀਤਾ ਵੀਡੀਓ

ਮੁਕੇਸ਼ ਅਗਰਵਾਲ ਦਿੱਲੀ ਦਾ ਇੱਕ ਵੱਡਾ ਬਿਜਨੇਸਮੈਨ ਸੀ ।ਉਨ੍ਹਾਂ ਦੀ ਕੰਪਨੀ ਹੌਟਲਾਈਨ ਕਿਚਨ ਦਾ ਸਮਾਨ ਬਣਾਉਂਦੀ ਸੀ ।ਮੁਕੇਸ਼ ਨੂੰ ਵੀ ਫ਼ਿਲਮੀ ਹਸਤੀਆਂ ਵੀ ਬਹੁਤ ਵਧੀਆ ਲੱਗਦੀਆਂ ਸਨ ।ਉਹ ਅਕਸਰ ਆਪਣੀ ਪਾਰਟੀ ‘ਚ ਫ਼ਿਲਮੀ ਹਸਤੀਆਂ ਨੂੰ ਬੁਲਾਉਂਦੇ ਹੁੰਦੇ ਸਨ ।ਮਸ਼ਹੂਰ ਡਿਜ਼ਾਈਨਰ ਬੀਮਾ ਰਮਾਨੀ ਮੁਕੇਸ਼ ਅਗਰਵਾਲ ਅਤੇ ਰੇਖਾ ਦੀ ਦੋਸਤ ਸੀ ਅਤੇ ਰੇਖਾ ਅਕਸਰ ਉਸ ਨੂੰ ਮਿਲਣ ਲਈ ਜਾਂਦੀ ਸੀ ।ਇੱਥੇ ਹੀ ਦੋਵਾਂ ਦੀ ਮੁਲਾਕਾਤ ਹੋਈ ਸੀ ।ਮੁਕੇਸ਼ ਨਾਲ ਰੇਖਾ ਦੀਆਂ ਨਜ਼ਦੀਕੀਆਂ ਵੱਧਦੀਆਂ ਗਈਆਂ।

Rekha image From instagram

ਹੋਰ ਪੜ੍ਹੋ :  ਸੁਨੰਦਾ ਸ਼ਰਮਾ ਦਾ ਗੁਆਚ ਗਿਆ ਹੈ ਕੁੱਤਾ, ਗਾਇਕਾ ਨੇ ਲੱਭਣ ਵਾਲੇ ਨੂੰ ਇਨਾਮ ਦੇਣ ਦਾ ਕੀਤਾ ਐਲਾਨ

ਦੋਵਾਂ ਨੇ ਵਿਆਹ ਦਾ ਫੈਸਲਾ ਕਰ ਲਿਆ । ਰੇਖਾ ਨੇ 1990 ‘ਚ ਮੁਕੇਸ਼ ਨਾਲ ਵਿਆਹ ਕਰਵਾ ਲਿਆ । ਵਿਆਹ ਤੋਂ ਬਾਅਦ ਰੇਖਾ ਮੁੰਬਈ ਰਹਿੰਦੀ ਸੀ ਅਤੇ ਮੁਕੇਸ਼ ਦਿੱਲੀ । ਮੁਕੇਸ਼ ਦੀ ਪ੍ਰਭਾਵਸ਼ਾਲੀ ਲੋਕਾਂ ਨੂੰ ਮਿਲਣ ਦੀ ਚਾਹਤ ਰੇਖਾ ਨੂੰ ਪ੍ਰੇਸ਼ਾਨ ਕਰਨ ਲੱਗ ਪਈ ਸੀ ।ਜਿਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ ‘ਚ ਖਟਾਸ ਆ ਗਈ । ਉਧੱਰ ਮੁਕੇਸ਼ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਪ੍ਰੇਸ਼ਾਨ ਸਨ।ਅਜਿਹੇ ‘ਚ ਮੁਕੇਸ਼ ਦੇ ਜੀਵਨ ‘ਚ ਤਣਾਅ ਵੱਧਦਾ ਜਾ ਰਿਹਾ ਸੀ।

Rekha , Image Source : Instagram

ਨਹੀਂ ਸੀ ਸੋਚਿਆ ਕਿ ਮੁਕੇਸ਼ ਇਕ ਦਿਨ ਵੱਡੀ ਗਲਤੀ ਕਰ ਲੈਣਗੇ । ਆਪਣੀ ਵਿਆਹੁਤਾ ਜ਼ਿੰਦਗੀ ਅਤੇ ਬਿਜਨੇਸ ‘ਚ ਚੱਲ ਰਹੇ ਘਾਟੇ ਨੂੰ ਮੁਕੇਸ਼ ਬਰਦਾਸ਼ਤ ਨਹੀਂ ਕਰ ਪਾਏ ਅਤੇ ਖੁਦਕੁਸ਼ੀ ਕਰ ਲਈ। ਇੱਕ ਇੰਟਰਵਿਊ ਵਿੱਚ ਅਦਾਕਾਰਾ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਇੱਛਾ ਨਾ ਹੋਣ ਦੇ ਬਾਵਜੂਦ ਛੋਟੀ ਉਮਰ ਵਿੱਚ ਹੀ ਫਿਲਮ ਇੰਡਸਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਉਹ ਐਕਟਿੰਗ ਨਹੀਂ ਕਰਨਾ ਚਾਹੁੰਦੀ ਸੀ।


ਇੰਟਰਵਿਊ 'ਚ ਰੇਖਾ ਨੇ ਦੱਸਿਆ ਸੀ ਕਿ ਕੁਲਜੀਤ ਪਾਲ ਅਤੇ ਸ਼ਤਰੂਜੀਤ ਪਾਲ ਦੋਵੇਂ ਹੀਰੋਇਨ ਦੀ ਭਾਲ 'ਚ ਸਨ, ਜਦੋਂ ਉਹ ਮਦਰਾਸ ਆਏ ਤਾਂ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਕੋਈ ਸਾਊਥ ਇੰਡੀਅਨ ਕੁੜੀ ਹੈ।ਜੋ ਕਿ ਥੋੜੀ ਬਹੁਤ ਹਿੰਦੀ ਬੋਲ ਲੈਂਦੀ ਹੋਵੇ । ਉਸ ਸਮੇਂ ਰੇਖਾ ਦੇ ਘਰ ਦੀ ਹਾਲਤ ਏਨੀ ਚੰਗੀ ਨਹੀਂ ਸੀ ਅਤੇ ਰੇਖਾ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਹਿੰਦੀ ਬੋਲ ਲੈਂਦੀ ਹੈ ਤਾਂ ਅਦਾਕਾਰਾ ਨੇ ਨਹੀਂ 'ਚ ਜਵਾਬ ਦਿੱਤਾ ਸੀ । ਪਰ ਉਸ ਸਮੇਂ ਹਾਲਾਤ ਅਜਿਹੇ ਬਣੇ ਹੋਏ ਸਨ ਕਿ ਰੇਖਾ ਨੇ ਫ਼ਿਲਮ ਦੇ ਲਈ ਹਾਂ ਕਹਿ ਦਿੱਤੀ ਅਤੇ ਉਸ ਦੀ ਕਿਸਮਤ ਉਸ ਨੂੰ ਫ਼ਿਲਮਾਂ 'ਚ ਲੈ ਆਈ ।

 

 

 

 

You may also like