ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੂੰ ਮਿਲੀ ਵੱਡੀ ਰਾਹਤ, ਛੇਤੀ ਹੋ ਸਕਦੇ ਹਨ ਜੇਲ੍ਹ ’ਚੋਂ ਰਿਹਾਅ

written by Rupinder Kaler | January 13, 2021

ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਲਈ ਵੱਡੀ ਰਾਹਤ ਦੀ ਖ਼ਬਰ ਆਈ ਹੈ । ਮਾਣਯੋਗ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਹਫਤਾ ਪਹਿਲਾਂ ਉਹਨਾਂ ਨੂੰ ਭੜਕਾਊ ਗੀਤ ਗਾਉਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਭ ਦੇ ਚਲਦੇ ਸ਼੍ਰੀ ਬਰਾੜ 50 ਹਜ਼ਾਰ ਦਾ ਮੁੱਚਲਕਾ ਭਰ ਕੇ ਸ਼ਾਮ ਤਕ ਰਿਹਾਅ ਹੋ ਜਾਣਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬਰਾੜ ਨੂੰ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ । ਹੋਰ ਪੜ੍ਹੋ :

shree brar ਸ਼੍ਰੀ ਬਰਾੜ ਤੇ ਗਾਣੇ ਦੇ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ਹਨ । ਸ਼੍ਰੀ ਬਰਾੜ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ। ਇਸ ਗਾਣੇ ਵਿਚ ਬਾਰਬੀ ਮਾਨ ਵੀ ਸ਼ਾਮਲ ਸੀ ਤੇ ਸ਼੍ਰੀ ਬਰਾੜ ਨੇ ਉਸ ਗਾਣੇ ਨੂੰ ਲਿਖਿਆ ਸੀ। ਸ਼੍ਰੀ ਬਰਾੜ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਗਾਇਕਾਂ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਗਲਤ ਦੱਸਿਆ ਸੀ । ਗਾਇਕਾਂ ਦਾ ਕਹਿਣਾ ਸੀ ਕਿ ਇਸ ਤੋਂ ਪਹਿਲਾਂ ਵੀ ਕਈ ਗਾਇਕਾਂ ਨੇ ਇਸ ਤਰ੍ਹਾਂ ਦੇ ਗੀਤ ਗਾਏ ਹਨ । ਪਰ ਉਹਨਾਂ ਤੇ ਸਰਕਾਰ ਵੱਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ । ਕੁਝ ਲੋਕ ਇਸ ਮੁੱਦੇ ਨੂੰ ਕਿਸਾਨ ਅੰਦੋਲਨ ਨਾਲ ਵੀ ਜੋੜ ਕੇ ਦੇਖ ਰਹੇ ਹਨ । ਕਿਉਂਕਿ ਸ਼੍ਰੀ ਬਰਾੜ ਨੇ ਕਿਸਾਨ ਐਂਥਮ ਗੀਤ ਲਿਖਿਆ ਸੀ । ਗਾਇਕਾਂ ਦਾ ਇਲਜ਼ਾਮ ਸੀ ਕਿ ਸਰਕਾਰ ਨੇ ਇਹ ਕਾਰਵਾਈ ਇਸ ਖੁੰਦਕ ਵਿੱਚ ਕੀਤੀ ਹੈ ।

0 Comments
0

You may also like