
ਪ੍ਰਸਿੱਧ ਅਦਾਕਾਰ ਰਸਿਕ ਦਵੇ (Rasik Dave) ਦਾ ਕਿਡਨੀ ਫੇਲ ਹੋਣ ਕਾਰਨ ਦਿਹਾਂਤ (Death) ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਟੀਵੀ ਅਤੇ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨੇ ਦੁੱਖ ਜਤਾਇਆ ਹੈ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਦਿਹਾਂਤ ਬੀਤੀ ਸ਼ੁੱਕਰਵਾਰ ਦੀ ਰਾਤ ਨੂੰ ਹੋ ਗਿਆ ਅਤੇ ਉਨ੍ਹਾਂ ਨੇ ਮੁੰਬਈ ‘ਚ ਆਖਰੀ ਸਾਹ ਲਏ ।

ਹੋਰ ਪੜ੍ਹੋ : ਫ਼ਿਲਮ ਡਾਇਰੈਕਟਰ ਜਨਜੋਤ ਸਿੰਘ ਦੀ ਧੀ ਦੀਆਂ ਕਿਊਟ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਕੀਤੀਆਂ ਜਾ ਰਹੀਆਂ ਪਸੰਦ
ਉਹ ਪ੍ਰਸਿੱਧ ਅਦਾਕਾਰਾ ਕੇਤਕੀ ਦਵੇ ਦੇ ਪਤੀ ਸਨ ।ਉਹ ਤਕਰੀਬਨ ਦੋ ਸਾਲ ਤੋਂ ਡਾਇਲਾਸਿਸ ‘ਤੇ ਸਨ ਅਤੇ ਹਫਤੇ ‘ਚ ਤਿੰਨ ਵਾਰ ਉਨ੍ਹਾਂ ਨੂੰ ਹਸਪਤਾਲ ਦੇ ਚੱਕਰ ਕੱਟਣੇ ਪੈਂਦੇ ਸਨ । ਉਨ੍ਹਾਂ ਨੇ ਬਹੁਤ ਸਾਰੇ ਗੁਜਰਾਤੀ ਨਾਟਕਾਂ ਅਤੇ ਫ਼ਿਲਮਾਂ ‘ਚ ਕੰਮ ਕੀਤਾ ਸੀ ।

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
ਇਸ ਦੇ ਨਾਲ ਹੀ ਕਈ ਗੁਜਰਾਤੀ ਨਾਟਕਾਂ ਦਾ ਨਿਰਦੇਸ਼ਨ ਅਤੇ ਡਾਇਰੈਕਸ਼ਨ ਵੀ ਕੀਤੀ ਸੀ ।ਰਸਿਕ ਦਵੇ ਨੂੰ ਆਖਰੀ ਵਾਰ ਕਲਰਸ ਟੀਵੀ ਚੈਨਲ ਦੇ ਸੀਰੀਅਲ ‘ਸੰਸਕਾਰ ਧਰੋਹਰ ਅਪਨੋਂ ਕੀ’ ਵਿੱਚ ਦੇਖਿਆ ਗਿਆ ਸੀ । ਇਸ ਸੀਰੀਅਲ ‘ਚ ਉਨ੍ਹਾਂ ਨੇ ਕਰਸਨਦਾਸ ਧਨਸੁਖਲਾਲ ਵੈਸ਼ਣਵ ਦੀ ਭੂਮਿਕਾ ਨਿਭਾਈ ਸੀ ।
ਇਹ ਸ਼ੋਅ ਕੇਸ਼ਵਗੜ੍ਹ ‘ਚ ਰਹਿਣ ਵਾਲੇ ਇੱਕ ਆਗਿਆਕਾਰੀ ਅਤੇ ਸੰਸਕਾਰੀ ਪੁੱਤਰ ਦੀ ਕਹਾਣੀ ਨੂੰ ਬਿਆਨ ਕਰਦਾ ਸੀ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਇੱਕਜੁਟ ਕਰਨ ਲਈ ਸਮਰਪਿਤ ਸੀ । ਰਸਿਕ ਨੇ ਇਸ ਤੋਂ ਪਹਿਲਾਂ ਸੋਨੀ ਟੀਵੀ ਦੇ ਸਭ ਤੋਂ ਲੰਮੇ ਸਮੇਂ ਤੱਕ ਚੱਲਣ ਵਾਲੇ ਸ਼ੋਅ ‘ਏਕ ਮਹਿਲ ਹੋ ਸਪਨੋਂ ਕਾ’ ‘ਚ ਨਜ਼ਰ ਆਏ ਸਨ । ਇਹ ਸ਼ੋਅ ਪਹਿਲਾ ਸੀ ਜਿਸ ਨੇ ਇੱਕ ਹਜ਼ਾਰ ਐਪੀਸੋਡ ਪੂਰੇ ਕੀਤੇ ਸਨ ।
View this post on Instagram