
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਬੇਵਕਤ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੇ ਫੈਨਜ਼ ਨੂੰ ਅਜੇ ਤੱਕ ਯਕੀਨ ਨਹੀਂ ਹੋ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਹੁਣ ਸਾਡੇ ਵਿਚਕਾਰ ਨਹੀਂ ਹੈ। ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਸਿੱਧੂ ਦੇ ਸਾਥੀ ਕਲਾਕਾਰ ਵੀ ਅਜੇ ਤੱਕ ਇਸ ਗਮ ਤੋਂ ਬਾਹਰ ਨਹੀਂ ਆ ਸਕੇ ਹਨ। ਰੇਸ਼ਮ ਸਿੰਘ ਅਨਮੋਲ ਨੇ ਸਿੱਧੂ ਮੂਸੇਵਾਲਾ ਨਾਲ ਬਿਤਾਏ ਖ਼ਾਸ ਪਲਾਂ ਨੂੰ ਯਾਦ ਕਰਦੇ ਨਜ਼ਰ ਆਏ।

ਰੇਸ਼ਮ ਸਿੰਗ ਅਨਮੋਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਰੇਸ਼ਮ ਸਿੰਘ ਅਨਮੋਲ ਦੀ ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਨਾਲ ਹੈ। ਇਹ ਉਸ ਸਮੇਂ ਦਾ ਵੀਡੀਓ ਹੈ ਜਦੋਂ ਸਿੱਧੂ ਮੂਸੇਵਾਲਾ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਰੇਸ਼ਮ ਸਿੰਘ ਅਨਮੋਲ ਉਨ੍ਹਾ ਨੂੰ ਸੁਪੋਰਟ ਕਰਨ ਲਈ ਮੂਸੇਵਾਲਾ ਪਿੰਡ ਪਹੁੰਚੇ ਸੀ।
ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ, ਰੇਸ਼ਮ ਸਿੰਘ ਨੂੰ ਅਨਮੋਲ ਨੂੰ ਆਪਣਾ ਛੋਟਾ ਵੀਰ ਦੱਸਦੇ ਹੋਏ ਉਸ ਦੀਆਂ ਤਰੀਫਾਂ ਕਰਦੇ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲਾ ਨੇ ਰੇਸ਼ਮ ਸਿੰਘ ਅਨਮੋਲ ਨੂੰ ਉਨ੍ਹਾਂ ਦੇ ਪਿੰਡ ਆਉਣ ਲਈ ਧੰਨਵਾਦ ਕਿਹਾ ਅਤੇ ਉਸ ਨੂੰ ਗੀਤ ਸੁਣਾਉਣ ਲਈ ਕਿਹਾ। ਇਸ ਵੀਡੀਓ ਦੇ ਵਿੱਚ ਰੇਸ਼ਮ ਸਿੰਘ ਅਨਮੋਲ ਸਿੱਧੂ ਸਾਡਾ end ਹੈ.. ਗੀਤ ਵੀ ਗਾਉਂਦੇ ਹੋਏ ਨਜ਼ਰ ਆਏ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੂ ਦੀ ਮੰਗੇਤਰ ਤੇ ਸਿੱਧੂ ਮੂਸੇਵਾਲਾ ਉੱਤੇ ਗੀਤ ਗਾਉਂਦੇ ਹੋਏ ਨਜ਼ਰ ਆਏ।

ਰੇਸ਼ਮ ਸਿੰਘ ਅਨਮੋਲ ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਸਮਾਜ ਸੇਵਾ ਲਈ ਕੀਤੇ ਕੰਮਾਂ ਦੀ ਤਰੀਫਾਂ ਕਰਦੇ ਨਜ਼ਰ ਆਏ। ਰੇਸ਼ਮ ਸਿੰਘ ਇਸ ਦੌਰਾਨ ਸਿੱਧੂ ਮੂਸੇਵਾਲਾ ਦਾ ਫੁੱਲ਼ ਸਪੋਰਟ ਕਰਦੇ ਨਜ਼ਰ ਆਏ।
ਸਿੱਧੂ ਮੂਸੇਵਾਲਾ ਨਾਲ ਬਿਤਾਏ ਇਨ੍ਹਾਂ ਖ਼ਾਸ ਪਲਾਂ ਨੂੰ ਸ਼ੇਅਰ ਕਰਦੇ ਹੋਏ ਰੇਸ਼ਮ ਸਿੰਘ ਅਨਮੋਲ ਬੇਹੱਦ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਆਪਣੀ ਇਸ ਪੋਸਟ ਦੇ ਵਿੱਚ 😭💔 ਰੌਂਦੇ ਹੋਏ ਤੇ ਬ੍ਰੋਕਨ ਹਾਰਟ ਈਮੋਜੀ ਬਣਾਏ ਹਨ। ਇਸ ਤੋਂ ਪਹਿਲਾਂ ਇੱਕ ਹੋਰ ਪੋਸਟ ਸ਼ੇਅਰ ਕਰਦੇ ਹੋਏ ਰੇਸ਼ਮ ਸਿੰਘ ਨੇ ਸਿੱਧੂ ਦੇ ਸੰਸਕਾਰ ਸਮੇਂ ਉਨ੍ਹਾਂ ਦੇ ਮਾਤਾ-ਪਿਤਾ ਦੇ ਦਰਦ ਨੂੰ ਬਿਆਨ ਕਰਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ। ਇਸ ਸੀ ਜਿਸ ਉਨ੍ਹਾਂ ਨੇ ਕਾਤਲਾਂ ਨੂੰ ਪੁੱਤਰ ਦੇ ਨਾਲ-ਨਾਲ ਮਾਪਿਆਂ ਨੂੰ ਵੀ ਗੋਲੀ ਮਾਰ ਦਿਓ ਤਾਂ ਕਿਉਂਕਿ ਜਵਾਨ ਪੁੱਤ ਨੂੰ ਖੋਹ ਦੇਣਾ ਬਹੁਤ ਵੱਡਾ ਦਰਦ ਹੈ।
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਫੁੱਟਿਆ ਸੋਨੀਆ ਮਾਨ ਦਾ ਗੁੱਸਾ, ਸਭ ਨੂੰ ਇੱਕਜੁੱਟ ਹੋ ਇਨਸਾਫ ਦਵਾਉਣ ਦੀ ਕੀਤੀ ਅਪੀਲ
ਇਸ ਤੋਂ ਇਲਾਵਾ ਰੇਸ਼ਮ ਨੇ ਸਿੱਧੂ ਮੂਸੇਵਾਲਾ ਅੰਤਿਮ ਤਸਵੀਰ ਸ਼ੇਅਰ ਕਰਦੇ ਹੋਏ, ਉਨ੍ਹਾਂ ਲਈ ਇੱਕ ਖਾਸ ਕੈਪਸ਼ਨ ਲਿਖਿਆ, "ਅੱਣਖ ਅਤੇ ਸੱਚ ਦੀ ਉਮਰ ਘੱਟ ਹੀ ਹੁੰਦੀ ਏ..💔😭 ਦੁਨਿਆਂ ਦੀ ਭੀੜ ਨਾਲੋ ਇਕ ਵੱਖਰੀ ਸ਼ਖਸ਼ੀਅਤ ਸੀ ਸਿੱਧੂ ਵੀਰਾ।"

ਫੈਨਜ਼ ਰੇਸ਼ਮ ਸਿੰਘ ਅਨਮੋਲ ਦੀਆਂ ਇਨ੍ਹਾਂ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ। ਉਹ ਰੇਸ਼ਮ ਤੇ ਸਿੱਧੂ ਦੀ ਵੀਡੀਓ ਉੱਤੇ ਕਮੈਂਟ ਕਰ ਉਨ੍ਹਾਂ ਦੇ ਆਪਸੀ ਪਿਆਰ ਦੀ ਤਰੀਫ ਕਰ ਰਹੇ ਹਨ। ਕਈ ਫੈਨਜ਼ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਕਮੈਂਟ ਕੀਤਾ, " Legends never die 💔"
View this post on Instagram