ਪਾਣੀ 'ਚ ਪੂਰਾ ਡੁੱਬ ਗਿਆ ਸੀ ਟਰੈਕਟਰ ਪਰ ਡਰਾਈਵਰ ਦੀ ਬਹਾਦਰੀ ਦੇਖ ਕਰੋਗੇ ਤਾਰੀਫ, ਰੇਸ਼ਮ ਅਨਮੋਲ ਨੇ ਸਾਂਝੀ ਕੀਤੀ ਵੀਡੀਓ
ਗਾਇਕ ਰੇਸ਼ਮ ਸਿੰਘ ਅਨਮੋਲ ਜਿਹੜੇ ਅਕਸਰ ਹੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ। ਇਸ ਵਾਰ ਵੀ ਉਹਨਾਂ ਨੇ ਇੱਕ ਵਾਇਰਲ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਇੱਕ ਟਰੈਕਟਰ ਚਾਲਕ ਪਾਣੀ ਦੇ ਵਿਚ ਡੁੱਬੇ ਟਰੈਕਟਰ ਨੂੰ ਵੀ ਬਾਹਰ ਕੱਢ ਲੈਂਦਾ ਹੈ। ਇਸ ਵੀਡੀਓ 'ਤੇ ਰੇਸ਼ਮ ਸਿੰਘ ਅਨਮੋਲ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ ਵੀਜ਼ਾ ਵੀ ਪਿੱਛੇ ਚੱਲ ਰਿਹਾ ਹੈ। ਇਹ ਵੀਡੀਓ ਪੰਜਾਬ ਦੇ ਹਲਾਤ ਬਿਆਨ ਕਰ ਰਿਹਾ ਹੈ।
ਪਿਛਲੀ ਦਿਨੀਂ ਹੋਈ ਬਰਸਾਤ ਦੇ ਕਾਰਨ ਪੰਜਾਬ ਦੇ ਕਈ ਇਲਾਕਿਆਂ 'ਚ ਇਸੇ ਤਰ੍ਹਾਂ ਪਾਣੀ ਆ ਗਿਆ ਅਤੇ ਹੜ੍ਹ ਕਾਰਨ ਲੱਖਾਂ ਹੀ ਲੋਕਾਂ ਦਾ ਜਾਨੀ 'ਤੇ ਮਾਲੀ ਨੁਕਸਾਨ ਹੋਇਆ ਹੈ। ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਕਲਾਕਾਰ ਵੀ ਅੱਗੇ ਆਏ ਹਨ।
ਹੋਰ ਵੇਖੋ : ਵੀਜ਼ਾ' ਲੈਣ ਲਈ ਪੰਜਾਬੀ ਨੌਜਵਾਨ ਕੀ ਕੁਝ ਕਰਦਾ ਹੈ, ਦੇਖੋ ਰੇਸ਼ਮ ਸਿੰਘ ਅਨਮੋਲ ਦੇ ਇਸ ਗੀਤ ਰਾਹੀਂ
ਫਿਲਹਾਲ ਰੇਸ਼ਮ ਸਿੰਘ ਅਨਮੋਲ ਵੱਲੋਂ ਇਹ ਵੀਡੀਓ ਸਾਂਝੀ ਕਰ ਡਰਾਈਵਰ ਦੀ ਤਾਰੀਫ ਉਹਨਾਂ ਕੀਤੀ ਹੈ। ਉਹਨਾਂ ਦੇ ਫੈਨਸ ਵੀ ਇਹ ਵੀਡੀਓ ਸ਼ੇਅਰ ਕਰਨ ਤੇ ਰੇਸ਼ਮ ਸਿੰਘ ਅਨਮੋਲ ਦੀ ਪ੍ਰਸ਼ੰਸ਼ਾ ਕਰ ਰਹੇ ਹਨ।