ਇਸ ਤਸਵੀਰ ‘ਚ ਕਿਹੜੇ-ਕਿਹੜੇ ਪੰਜਾਬੀ ਗਾਇਕਾਂ ਨੂੰ ਕੀ ਤੁਸੀਂ ਪਹਿਚਾਣ ਪਾਏ? ਦੱਸੋ ਨਾਂਅ

written by Lajwinder kaur | April 30, 2021

ਪੁਰਾਣੀ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ । ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੀ ਪੁਰਾਣੀ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਇੱਕ ਪੁਰਾਣੀ ਫੋਟੋ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।

resham singh anmol instagram pic image source- instagram
ਹੋਰ ਪੜ੍ਹੋ : ਨੂਰਾਂ ਸਿਸਟਰਸ ਦਾ ਨਵਾਂ ਗੀਤ ‘Saagar Paar’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਜ਼ਿੰਦਗੀ ਦੀਆਂ ਮੁਸ਼ਕਿਲਾਂ ਤੋਂ ਡਰਨਾ ਨਹੀਂ ਸਗੋਂ ਹੌਸਲੇ ਦੇ ਨਾਲ ਪਾਰ ਕਰਨ ਦਾ ਦੇ ਰਹੇ ਨੇ ਸੁਨੇਹਾ, ਦੇਖੋ ਵੀਡੀਓ
inside image of resham singh anmol image source-facebook.com/reshamsinghanmolmusic
ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਸੱਤ ਸਾਲ ਪਹਿਲਾ..’ ਨਾਲ ਹੀ ਪੰਜਾਬੀ ਗਾਇਕਾਂ ਨੂੰ ਟੈਗ ਕੀਤਾ ਕੀਤਾ ਹੈ। ਕੀ ਤੁਸੀਂ ਪਹਿਚਾਣ ਪਾਏ । ਚਲੋਂ ਦੱਸਦੇ ਹਾਂ ਇਸ ਤਸਵੀਰ ‘ਚ ਰੇਸ਼ਮ ਸਿੰਘ ਅਨਮੋਲ ਦੇ ਨਾਲ ਐਮੀ ਵਿਰਕ, ਜੱਸੀ ਗਿੱਲ, ਬੱਬਲ ਰਾਏ, ਮਨਿੰਦਰ ਬੁੱਟਰ, ਬੱਬਲ ਰਾਏ ਤੇ ਵੱਡਾ ਗਰੇਵਾਲ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਉੱਤੇ ਇਸ ਤਸਵੀਰ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।
punjabi singer resham singh anmol with his brother image source- instagram
ਜੇ ਗੱਲ ਕਰੀਏ ਰੇਸ਼ਮ ਸਿੰਘ ਅਨਮੋਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੇ ਰਹਿੰਦੇ ਨੇ। ਰੇਸ਼ਮ ਸਿੰਘ ਅਨਮੋਲ ਦੀ ਸ਼ੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।  
 

0 Comments
0

You may also like