ਕੁਲਦੀਪ ਮਾਣਕ ਦੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਰੇਸ਼ਮ ਸਿੰਘ ਅਨਮੋਲ, ਦੇਖੋ ਵੀਡੀਓ

Written by  Aaseen Khan   |  April 14th 2019 05:59 PM  |  Updated: April 14th 2019 05:59 PM

ਕੁਲਦੀਪ ਮਾਣਕ ਦੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਰੇਸ਼ਮ ਸਿੰਘ ਅਨਮੋਲ, ਦੇਖੋ ਵੀਡੀਓ

ਕੁਲਦੀਪ ਮਾਣਕ ਦੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਰੇਸ਼ਮ ਸਿੰਘ ਅਨਮੋਲ, ਦੇਖੋ ਵੀਡੀਓ : ਗਾਇਕ ਰੇਸ਼ਮ ਸਿੰਘ ਅਨਮੋਲ ਜਿਹੜੇ ਅਕਸਰ ਹੀ ਸ਼ੋਸ਼ਲ ਮੀਡੀਆ 'ਤੇ  ਆਪਣੀ ਗਾਇਕੀ ਰਾਹੀਂ ਪੰਜਾਬ ਦੇ ਲੇਜੈਂਡ ਗਾਇਕਾਂ ਅਤੇ ਗਾਣਿਆਂ ਨੂੰ ਗੁਣਗੁਣਾਉਂਦੇ ਰਹਿੰਦੇ ਹਨ। ਇਸ ਵਾਰ ਰੇਸ਼ਮ ਸਿੰਘ ਅਨਮੋਲ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਹੋਰਾਂ ਦਾ ਗੀਤ 'ਤੇਰੇ ਟਿੱਲੇ ਤੋਂ ਗਾਉਂਦੇ ਹੋਏ ਸੁਣਾਈ ਦੇ ਰਹੇ ਹਨ। ਤੂੰਬੀ 'ਤੇ ਹਾਰਮੋਨੀਅਮ ਨਾਲ ਰੇਸ਼ਮ ਅਨਮੋਲ ਵੱਲੋਂ ਗਾਏ ਜਾ ਰਹੇ ਇਸ ਗੀਤ ਰਾਹੀਂ ਉਹਨਾਂ ਚੋਂ ਵੀ ਕੁਲਦੀਪ ਮਾਣਕ ਸਾਹਿਬ ਦੀਆਂ ਝਲਕਾਂ ਦੇਖਣ ਨੂੰ ਮਿਲ ਰਹੀਆਂ ਹਨ।

ਉਹ ਇਸ ਕਰਕੇ ਕਿਉਂਕਿ ਰੇਸ਼ਮ ਅਨਮੋਲ ਨੇ ਲਾਈਵ ਅਖਾੜੇ ਦੇ ਗੁਰ ਕੁਲਦੀਪ ਮਾਣਕ ਤੋਂ ਲਏ ਹਨ। ਕੁਲਦੀਪ ਮਾਣਕ ਨਾਲ ਕਈ ਵਾਰ ਰੇਸ਼ਮ ਸਿੰਘ ਅਨਮੋਲ ਸਟੇਜ ਵੀ ਸਾਂਝੀ ਕਰ ਚੁੱਕੇ ਹਨ। ਰੇਸ਼ਮ ਸਿੰਘ ਅਨਮੋਲ ਨੂੰ ਪੰਜਾਬ ਦਾ ਦ ਕਿੰਗ ਆਫ ਸਟੇਜ ਵੀ ਕਿਹਾ ਜਾਂਦਾ ਹੈ। ਲਾਈਵ ਸ਼ੋਅਜ਼ ਦੇ ਨਾਲ ਨਾਲ ਰੇਸ਼ਮ ਬਹੁਤ ਸਾਰੇ ਸੁਪਰਹਿੱਟ ਗੀਤ ਵੀ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ।

ਹੋਰ ਵੇਖੋ : ਕਰਮਜੀਤ ਅਨਮੋਲ ਦਾ ਨਵਾਂ ਗੀਤ 'ਮੁਲਾਕਾਤ' ਪਹੁੰਚਦਾ ਹੈ ਦਿਲ ਦੀਆਂ ਗਹਿਰਾਈਆਂ ਤੱਕ, ਦੇਖੋ ਵੀਡੀਓ

ਇਸ ਸਾਲ ਰੇਸ਼ਮ ਰੈਪ ਸਟਾਰ ਬੋਹੇਮੀਆ ਨਾਲ ਗੀਤ ਗੋਲਡਨ ਡਾਂਗ ਲੈ ਕੇ ਆ ਰਹੇ ਹਨ ਜਿਸ ਦਾ 22 ਅਪ੍ਰੈਲ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਵਰਲਡ ਟੀਵੀ ਪ੍ਰੀਮੀਅਰ ਹੋਣ ਵਾਲਾ ਹੈ। ਜਿਸ ਲਈ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਗੀਤ 'ਤੇ 2 ਸਾਲ ਤੋਂ ਮਿਹਨਤ ਕਰ ਰਹੇ ਹਨ। ਦੇਖਣਾ ਹੋਵੇਗਾ ਇਸ ਵਾਰ ਕੀ ਵੱਡਾ ਲੈ ਕੇ ਆਉਂਦੇ ਹਨ ਰੇਸ਼ਮ ਸਿੰਘ ਅਨਮੋਲ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network