ਖਾਣ ਵਾਲਾ ਤੇਲ ਵਾਰ ਵਾਰ ਵਰਤਣ ਨਾਲ ਹੁੰਦੀਆਂ ਹਨ ਗੰਭੀਰ ਬਿਮਾਰੀਆਂ

Written by  Rupinder Kaler   |  December 30th 2020 05:35 PM  |  Updated: December 30th 2020 05:35 PM

ਖਾਣ ਵਾਲਾ ਤੇਲ ਵਾਰ ਵਾਰ ਵਰਤਣ ਨਾਲ ਹੁੰਦੀਆਂ ਹਨ ਗੰਭੀਰ ਬਿਮਾਰੀਆਂ

ਖਾਣ ਵਾਲੇ ਤੇਲ ਦੀ ਵਾਰ – ਵਾਰ ਵਰਤੋਂ ਕੈਂਸਰ ਦਾ ਖ਼ਤਰਾ ਵਧਾਉਂਦਾ ਹੈ, ਤੇਲ ਨੂੰ ਵਾਰ - ਵਾਰ ਗਰਮ ਕਰਨ ਨਾਲ ਉਸ ਵਿੱਚ ਹੌਲੀ - ਹੌਲੀ ਫਰੀ ਰੇਡਿਕਲਸ ਦੀ ਉਸਾਰੀ ਹੁੰਦੀ ਹੈ। ਇਸ ਨਾਲ ਤੇਲ 'ਚ ਐਂਟੀ ਆਕਸੀਡੈਂਟ ਦੀ ਮਾਤਰਾ ਖ਼ਤਮ ਹੋਣ ਲੱਗਦੀ ਹੈ ਅਤੇ ਕੈਂਸਰ ਦੇ ਕੀਟਾਣੂਆਂ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਤੇਲ ਦਾ ਇੱਕ ਤੋਂ ਜ਼ਿਆਦਾ ਵਾਰ ਇਸਤੇਮਾਲ ਕਰਨ ਨਾਲ ਉਸਦਾ ਰੰਗ ਕਾਲ਼ਾ ਪੈ ਜਾਂਦਾ ਹੈ।

ਹੋਰ ਪੜ੍ਹੋ :

reusing-cooking-oil

ਇਹ ਤੇਲ ਸਰੀਰ ਵਿੱਚ ਲੋਅ ਡੈਂਸਿਟੀ ਲੀਪੋਪ੍ਰੋਟੀਨ ਯਾਨੀ ਬੈਡ ਕੈਲੋਸਟਰੋਲ ਨੂੰ ਵਧਾਉਂਦਾ ਹੈ। ਇਸਦੇ ਵਧਣ ਨਾਲ ਦਿਲ ਦੀ ਬਿਮਾਰੀ , ਸਟਰੋਕ ਅਤੇ ਛਾਤੀ 'ਚ ਦਰਦ ਦੀ ਸੰਭਾਵਨਾ ਵਧ ਜਾਂਦੀ ਹੈ। ਸਟਰੀਟ ਫੂਡ ਬਣਾਉਣ ਵਾਲੇ ਤੇਲ ਦਾ ਇਸਤੇਮਾਲ ਵਾਰ ਵਾਰ ਕਰਦੇ ਹਨ । ਇਸ ਵਿੱਚ ਬਣੇ ਖਾਣੇ ਦਾ ਸੇਵਨ ਕਰਨ ਨਾਲ ਤੁਹਾਨੂੰ ਗਲੇ 'ਚ ਜਲਨ ਅਤੇ ਐਸੀਡਿਟੀ ਦੀ ਸ਼ਿਕਾਇਤ ਹੋ ਸਕਦੀ ਹੈ।

reusing-cooking-oil

ਰੀ - ਹੀਟਿਡ ਕੁਕਿੰਗ ਆਇਲ ਦੇ ਵਾਰ - ਵਾਰ ਇਸਤੇਮਾਲ ਤੋਂ ਬਚਣ ਲਈ ਕੁਝ ਚੀਜਾਂ 'ਤੇ ਧਿਆਨ ਦੇਣਾ ਜਰੂਰੀ ਹੈ। ਪਹਿਲਾ ਖਾਣਾ ਜ਼ਰੂਰਤ ਦੇ ਹਿਸਾਬ ਨਾਲ ਬਣਾਓ। ਅਜਿਹਾ ਕਰਨ ਨਾਲ ਤੁਹਾਡੇ ਪੈਨ 'ਚ ਨਾ ਤਾਂ ਫਾਲਤੂ ਤੇਲ ਬਚੇਗਾ ਅਤੇ ਨਾ ਤੁਸੀ ਉਸਦਾ ਦੁਬਾਰਾ ਇਸਤੇਮਾਲ ਕਰ ਪਾਓਗੇ। ਦੂਜਾ ਘਰ ਦੇ ਖਾਣੇ ਦੀ ਆਦਤ ਪਾਓ ਅਤੇ ਬਾਹਰ ਦੇ ਖਾਣੇ ਤੋਂ ਬਚੋ। ਬਾਹਰ ਮਿਲਣ ਵਾਲਾ ਜੰਕ ਫੂਡ ਇੰਜ ਹੀ ਤੇਲ 'ਚ ਬਣਿਆ ਹੁੰਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network