ਰੀਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਤੇ ਜੀਜੇ ’ਤੇ ਲਗਾਏ ਗੰਭੀਰ ਇਲਜ਼ਾਮ

written by Rupinder Kaler | June 07, 2021

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਰੀਆ ਚੱਕਰਵਰਤੀ ਦਾ ਬਿਆਨ ਦਰਜ ਕੀਤਾ ਹੈ। ਖਬਰਾਂ ਦੀ ਮੰਨੀਏ ਤਾਂ ਇਸ ਬਿਆਨ ਵਿੱਚ ਰੀਆ ਨੇ ਸੁਸ਼ਾਂਤ ਦੇ ਪਰਿਵਾਰ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਰੀਆ ਮੁਤਾਬਕ ਸੁਸ਼ਾਂਤ ਨੂੰ ਨਸ਼ੇ ਦੀ ਲਤ ਉਸ ਨੂੰ ਮਿਲਣ ਤੋਂ ਪਹਿਲਾਂ ਹੀ ਲੱਗ ਚੁੱਕੀ ਸੀ।

Mumbai Police Pulls Rhea Chakraborty’s Father Out Of House For ED Questioning Pic Courtesy: Instagram
ਹੋਰ ਪੜ੍ਹੋ : ਕੋਰੋਨਾ ਮਹਾਮਾਰੀ ਦੌਰਾਨ ਭਾਰਤ ਦੀ ਮਦਦ ਕਰਨ ‘ਤੇ ਟੋਕੀਓ ਦੇ ਗੁਰਦੁਆਰਾ ਸਾਹਿਬ ਅਤੇ ਜਾਪਾਨੀ ਭਾਈਚਾਰੇ ਦਾ ਖਾਲਸਾ ਏਡ ਨੇ ਕੀਤਾ ਧੰਨਵਾਦ
Rhea Chakraborty Files Complaint Against Sushant Singh Rajput’s Sister Pic Courtesy: Instagram
ਰੀਆ ਨੇ ਦੱਸਿਆ ਕਿ ਸੁਸ਼ਾਂਤ ਦੇ ਪਰਿਵਾਰ ਨੂੰ ਪਤਾ ਸੀ ਕਿ ਉਹ ਨਸ਼ੇ ਕਰ ਰਿਹਾ ਹੈ। ਉਹ ਅਪਣੀ ਭੈਣ ਪ੍ਰਿਯੰਕਾ ਅਤੇ ਜੀਜਾ ਸਿਧਾਰਥ ਨਾਲ ਗਾਂਜਾ ਲੈਂਦਾ ਸੀ। ਅਦਾਕਾਰਾ ਨੇ ਇਹ ਵੀ ਦੱਸਿਆ ਕਿ ਜਦੋਂ ਸੁਸ਼ਾਂਤ ਦੀ ਸਿਹਤ ਖਰਾਬ ਹੋਣ ਲੱਗੀ ਤਾਂ ਉਸ ਦਾ ਭਰਾ ਸ਼ੌਵਿਕ ਉਸ ਨੂੰ ਹਸਪਤਾਲ ਲਿਜਾਣਾ ਚਾਹੁੰਦਾ ਸੀ ਪਰ ਉਹ ਇਸ ਦੇ ਲਈ ਰਾਜ਼ੀ ਨਹੀਂ ਸੀ।
Rhea Chakraborty Gets Emotional As It’s Been A Month To Sushant Singh Rajput’s Death, Read Heartfelt Note Pic Courtesy: Instagram
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਪਿਛਲੇ ਸਾਲ 14 ਜੂਨ ਨੂੰ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸਬੰਧਤ ਡਰੱਗਜ਼ ਮਾਮਲੇ ਵਿਚ 5 ਮਾਰਚ ਨੂੰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਵਿਚ ਆਰੋਪ ਪੱਤਰ ਦਾਖਲ ਕੀਤਾ ਸੀ। 12,000 ਪੰਨਿਆਂ ਦੀ ਚਾਰਜਸ਼ੀਟ ਵਿਚ ਅਦਾਕਾਰਾ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੌਵਿਕ ਸਮੇਤ 33 ਆਰੋਪੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।

0 Comments
0

You may also like