
ਅੱਜ ਸੁਸ਼ਾਂਤ ਸਿੰਘ ਰਾਜਪੂਤ ਦੀ ਦੂਜੀ ਬਰਸੀ ਹੈ। 14 ਜੂਨ, 2020 ਨੂੰ, ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰ ਦੀ ਮੌਤ ਹੋ ਗਈ ਸੀ ਜਿਸ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਉਸਦੇ ਘਰ ਦੇ ਪੱਖੇ ਨਾਲ ਹੀ ਲਟਕਦੀ ਹੋਈ ਮਿਲੀ ਸੀ। ਇਹ ਮੌਤ ਅੱਜੇ ਤੱਕ ਇੱਕ ਮਿਸਟਰੀ ਬਣੀ ਹੋਈ ਹੈ। ਅੱਜ ਪ੍ਰਸ਼ੰਸਕ ਤੇ ਸਾਥੀ ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ। ਸੁਸ਼ਾਂਤ ਦੀ ਗਰਲਫ੍ਰੈਂਡ ਰਹੀ ਰੀਆ ਚੱਕਰਵਰਤੀ ਨੇ ਭਾਵੁਕ ਪੋਸਟ ਪਾਈ ਹੈ।
ਹੋਰ ਪੜ੍ਹੋ : ਸੱਚੇ ਪਿਆਰ ਦੀ ਦਰਦ ਭਰੀ ਦਾਸਤਾਨ ਨੂੰ ਬਿਆਨ ਕਰਦਾ ਫ਼ਿਲਮ LOVER ਦਾ ਟ੍ਰੇਲਰ, ਛੂਹ ਰਿਹਾ ਹੈ ਦਰਸ਼ਕਾਂ ਦੇ ਦਿਲਾਂ ਨੂੰ

ਸੁਸ਼ਾਂਤ ਸਿੰਘ ਰਾਜਪੂਤ ਦੀਆਂ ਯਾਦਾਂ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ 'ਚ ਤਾਜ਼ਾ ਹਨ। ਇੰਨਾ ਹੀ ਨਹੀਂ ਸੁਸ਼ਾਂਤ ਸਿੰਘ ਦੀ ਗਰਲਫ੍ਰੈਂਡ ਰੀਆ ਚੱਕਰਵਰਤੀ ਨੇ ਵੀ ਉਨ੍ਹਾਂ ਦੀ ਦੂਜੀ ਬਰਸੀ 'ਤੇ ਉਨ੍ਹਾਂ ਨੂੰ ਯਾਦ ਕੀਤਾ ਹੈ। ਰੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਉਨ੍ਹਾਂ ਨਾਲ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਰਾਹੀਂ ਉਨ੍ਹਾਂ ਨੂੰ ਯਾਦ ਕੀਤਾ ਹੈ।

ਸੁਸ਼ਾਂਤ ਸਿੰਘ ਰਾਜਪੂਤ ਨਾਲ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਰੀਆ ਚੱਕਰਵਰਤੀ ਨੇ ਲਿਖਿਆ, 'ਮੈਂ ਤੁਹਾਨੂੰ ਹਰ ਰੋਜ਼ ਯਾਦ ਕਰਦੀ ਹਾਂ।' ਇਸ ਤਰ੍ਹਾਂ ਰੀਆ ਨੇ ਪ੍ਰਸ਼ੰਸਕਾਂ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਹੈ। ਰੀਆ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਨੇ ਲਿਖਿਆ ਹੈ ਕਿ ਅਸੀਂ ਵੀ ਉਸ ਨੂੰ ਬਹੁਤ ਮਿਸ ਕਰਦੇ ਹਾਂ। ਉਸਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਤੁਸੀਂ ਰੀਆ ਮਜ਼ਬੂਤ ਰਹੋ। ਰੀਆ ਨੇ ਸੁਸ਼ਾਂਤ ਦੇ ਨਾਲ ਬਿਤਾਏ ਖੁਸ਼ਨੁਮਾ ਤੇ ਰੋਮਾਂਟਿਕ ਪਲਾਂ ਨੂੰ ਸਾਂਝਾ ਕੀਤਾ ਹੈ।

29 ਸਾਲਾ ਰੀਆ ਚੱਕਰਵਰਤੀ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਕੁਝ ਸਮਾਂ ਪਹਿਲਾਂ ਨਿਰਦੇਸ਼ਕ ਰੂਮੀ ਜਾਫਰੀ ਦੀ ਫਿਲਮ 'ਚਿਹਰੇ' ਦਾ ਹਿੱਸਾ ਸੀ। ਰੀਆ ਚੱਕਰਵਰਤੀ ਨੇ ਹਿੰਦੀ ਤੋਂ ਇਲਾਵਾ ਤੇਲਗੂ ਫ਼ਿਲਮ 'ਚ ਵੀ ਕੰਮ ਕੀਤਾ ਹੈ।
View this post on Instagram